ਮਹਾਰਾਸ਼ਟਰ ''ਚ ਥੁੱਕਣ ''ਤੇ ਹਜ਼ਾਰ, ਬਿਨਾਂ ਮਾਸਕ ਪਾਏ ਜਾਣ ''ਤੇ 500 ਰੁਪਏ ਜ਼ੁਰਮਾਨਾ
Sunday, Mar 28, 2021 - 03:47 AM (IST)
ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਜਨਤਕ ਸਥਾਨਾਂ 'ਤੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਜਾਂ ਥੁੱਕਣ 'ਤੇ 1000 ਰੁਪਏ ਅਤੇ ਬਿਨਾਂ ਮਾਸਕ ਪਾਏ ਜਾਣ ਵਾਲਿਆਂ 'ਤੇ 500 ਰੁਪਏ ਦਾ ਜ਼ੁਰਮਾਨਾ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਸ਼ਨੀਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ 10 ਪੇਜ਼ ਦਾ ਦਿਸ਼ਾ-ਨਿਰਦੇਸ਼ ਜਾਰੀ ਕੀਤਾ।
ਇਹ ਵੀ ਪੜ੍ਹੋ- ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੇ ਬਾਵਜੁਦ ਵੀ ਸਿਹਤ ਕਰਮਚਾਰੀ ਨੂੰ ਹੋਇਆ ਕੋਰੋਨਾ, ਮੌਤ
ਇਸ ਦੇ ਅਨੁਸਾਰ, ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਧਾਰਾ 144 ਲਾਗੂ ਰਹੇਗੀ। ਇਸ ਦੌਰਾਨ ਮਾਲ, ਥੀਏਟਰ, ਹੋਟਲ, ਬਾਰ-ਰੇਸਤਰਾਂ ਵਿੱਚ ਨਿਯਮ ਦੀ ਉਲੰਘਣਾ ਪਾਏ ਜਾਣ 'ਤੇ ਕੋਰੋਨਾ ਆਫਤ ਖ਼ਤਮ ਹੋਣ ਤੱਕ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਦਿੱਲੀ 'ਚ ਅੰਤਰਜਾਤੀ ਵਿਆਹ ਕਰਨ 'ਤੇ ਕੇਜਰੀਵਾਲ ਸਰਕਾਰ ਦੇਵੇਗੀ ਸੁਰੱਖਿਆ, SOP ਜਾਰੀ
ਹਾਲਾਂਕਿ ਇਸ ਦੌਰਾਨ ਰੇਸਤਰਾਂ ਖਾਣੇ ਦੀ ਹੋਮ ਡਿਲੀਵਰੀ ਕਰ ਸਕਣਗੇ। ਸਾਮਾਜਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਪ੍ਰੋਗਰਾਮ 'ਤੇ ਪਾਬੰਦੀ ਲਾਗੂ ਰਹੇਗੀ। ਥੀਏਟਰ ਅਤੇ ਆਡੀਟੋਰੀਅਮ ਵਿੱਚ ਕੋਈ ਪ੍ਰੋਗਰਾਮ ਨਹੀਂ ਹੋ ਸਕੇਗਾ। ਵਿਆਹ ਵਿੱਚ 50 ਲੋਕ ਅਤੇ ਅੰਤਿਮ ਸੰਸਕਾਰ ਵਿੱਚ 20 ਲੋਕਾਂ ਨੂੰ ਸ਼ਾਮਿਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਇਸ ਤੋਂ ਜ਼ਿਆਦਾ ਲੋਕਾਂ ਦੀ ਹਾਜ਼ਰੀ 'ਤੇ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਨੇ ਦਿੱਤੀ ਧਮਕੀ, ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਦੇਣਗੇ ਕਿਸਾਨ
ਹੈਲਥਕੇਅਰ, ਜ਼ਰੂਰੀ ਸੇਵਾਵਾਂ ਅਤੇ ਉਤਪਾਦਨ ਇਕਾਈਆਂ ਨੂੰ ਛੱਡ ਕੇ ਸਾਰੇ ਨਿੱਜੀ ਦਫਤਰਾਂ ਵਿੱਚ ਸਿਰਫ 50 ਫੀਸਦੀ ਕਰਮਚਾਰੀ ਹੀ ਮੌਜੂਦ ਰਹਿ ਸਕਣਗੇ। ਸਰਕਾਰੀ ਦਫਤਰਾਂ ਵਿੱਚ ਬਿਨਾਂ ਜ਼ਰੂਰੀ ਕਾਰਜ ਦੇ ਲੋਕਾਂ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।