ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ''ਤੇ ਬੋਲੀ ਮਹਿਬੂਬਾ- ਸੱਚ ਬੋਲਣ ਵਾਲੇ ਜੇਲ੍ਹ ''ਚ ਹਨ ਅਤੇ ਅਪਰਾਧੀ ਖੁੱਲ੍ਹਾ ਘੁੰਮ ਰਹੇ ਹਨ

Friday, Feb 11, 2022 - 03:49 PM (IST)

ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ''ਤੇ ਬੋਲੀ ਮਹਿਬੂਬਾ- ਸੱਚ ਬੋਲਣ ਵਾਲੇ ਜੇਲ੍ਹ ''ਚ ਹਨ ਅਤੇ ਅਪਰਾਧੀ ਖੁੱਲ੍ਹਾ ਘੁੰਮ ਰਹੇ ਹਨ

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਯੂਥ ਸ਼ਾਖਾ ਦੇ ਨੇਤਾ ਵਹੀਦ ਪਾਰਾ ਸਮੇਤ ਕਈ ਲੋਕ ਝੂਠੇ ਦੋਸ਼ਾਂ 'ਚ ਜੇਲ੍ਹ 'ਚ ਹਨ ਪਰ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਵਾਲਾ ਇਕ ਕੇਂਦਰੀ ਮੰਤਰੀ ਦਾ ਬੇਟਾ ਖੁੱਲ੍ਹੇਆਮ ਘੁੰਮ ਰਿਹਾ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਮਾਮਲੇ 'ਚ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਇਹ ਕਿਹਾ।

ਇਹ ਵੀ ਪੜ੍ਹੋ : ਗੁਲਮਰਗ ਦੇ ਪ੍ਰਸਿੱਧ ਸਕੀ-ਰਿਸੋਰਟ ਵਿਚ ਬਣਾਈ ਗਈ ਤਾਜ ਮਹਿਲ ਵਰਗੀ ਮੂਰਤੀ, ਲੋਕਾਂ ਲਈ ਬਣੀ ਖਿੱਚ ਦਾ ਕੇਂਦਰ

PunjabKesari

ਮਹਿਬੂਬਾ ਨੇ ਟਵੀਟ ਕੀਤਾ,''ਉਮਰ ਖਾਲਿਦ, ਫਹਾਦ ਸ਼ਾਹ, ਵਹੀਦ ਪਾਰਾ ਅਤੇ ਸਿੱਦੀਕੀ ਕੱਪਨ ਝੂਠੇ ਦੋਸ਼ਾਂ ਨੂੰ ਲੈ ਕੇ ਜੇਲ੍ਹ 'ਚ ਹਨ ਪਰ ਇਕ ਮੰਤਰੀ ਦਾ ਪੁੱਤਰ ਕਿਸਾਨਾਂ ਨੂੰ ਕੁਚਲਣ ਤੋਂ ਬਾਅਦ ਖੁੱਲ੍ਹੇਆਮ ਘੁੰਮ ਰਿਹਾ ਹੈ। (ਨਾਥੂਰਾਮ) ਗੋਡਸੇ ਦੇ ਭਾਰਤ 'ਚ ਅਪਰਾਧੀ ਖੁੱਲ੍ਹਾ ਘੁੰਮ ਰਹੇ ਹਨ ਅਤੇ ਸੱਚ ਬੋਲਣ ਵਾਲੇ ਲੋਕ ਜੇਲ੍ਹ 'ਚ ਹਨ।'' ਦੱਸਣਯੋਗ ਹੈ ਕਿ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੀ ਲਖੀਮਪੁਰ ਖੀਰੀ ਦੀ ਯਾਤਰਾ ਦੇ ਵਿਰੋਧ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ 'ਚ ਇਲਾਕੇ 'ਚ 8 ਲੋਕ ਮਾਰੇ ਗਏ ਸਨ। ਆਸ਼ੀਸ਼ ਮਿਸ਼ਰਾ ਵੀ ਘਟਨਾ ਦੇ ਦੋਸ਼ੀਆਂ 'ਚ ਸ਼ਾਮਲ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ  


author

DIsha

Content Editor

Related News