ਵਾਰਾਣਸੀ ’ਚ ਗੰਗਾ ਨੂੰ ਗੰਦਾ ਕਰਨਾ ਪਏਗਾ ਮਹਿੰਗਾ, ਲੱਗੇਗਾ 25 ਹਜ਼ਾਰ ਰੁੁਪਏ ਜੁਰਮਾਨਾ

Wednesday, Jan 08, 2020 - 01:18 AM (IST)

ਵਾਰਾਣਸੀ ’ਚ ਗੰਗਾ ਨੂੰ ਗੰਦਾ ਕਰਨਾ ਪਏਗਾ ਮਹਿੰਗਾ, ਲੱਗੇਗਾ 25 ਹਜ਼ਾਰ ਰੁੁਪਏ ਜੁਰਮਾਨਾ

ਵਾਰਾਣਸੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ’ਚ ਗੰਗਾ ਨੂੰ ਗੰਦਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਐੱਨ.ਜੀ.ਟੀ. ਪਿੱਛੋਂ ਵਾਰਾਣਸੀ ਨਗਰ ਨਿਗਮ ਨੇ ਗੰਗਾ ਘਾਟ ਵਿਖੇ ਵਿਸ਼ੇਸ਼ ਤੌਰ ’ਤੇ ਗੰਦਗੀ ਫੈਲਾਉਣ ਵਾਲਿਆ ਨੂੰ 25 ਹਜ਼ਾਰ ਰੁਪਏ ਜੁਰਮਾਨਾ ਕਰਨ ਦੀ ਤਿਆਰੀ ਕੀਤੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜੁਰਮਾਨਾ ਲੱਗਣ ਨਾਲ ਲੋਕ ਗੰਗਾ ਨੂੰ ਗੰਦਾ ਕਰਨ ਤੋਂ ਡਰਨਗੇ।

ਨਿਗਮ ਦੇ ਇਕ ਅਧਿਕਾਰੀ ਨੇ ਮੰਗਲਵਾਰ ਦੱਸਿਆ ਕਿ ਗੰਗਾਘਾਟ ’ਤੇ ਕੱਪੜੇ ਧੋਣ ਵਾਲਿਆਂ ਨੂੰ 5 ਹਜ਼ਾਰ ਤੋਂ 25 ਹਜ਼ਾਰ ਰੁੁਪਏ ਤੱਕ ਜੁਰਮਾਨਾ ਕੀਤਾ ਜਾ ਸਕੇਗਾ। ਵੱਖ-ਵੱਖ ਤਰ੍ਹਾਂ ਦੀ ਪੂਜਾ ਸਮੱਗਰੀ ਨੂੰ ਜਲਪ੍ਰਵਾਹ ਕਰਨ ’ਤੇ 10 ਹਜ਼ਾਰ ਰੁੁੁਪਏ ਜੁਰਮਾਨਾ ਹੋਵੇਗਾ। ਗੰਗਾ ਦੇ ਕੰਢੇ ’ਤੇ ਮਨੁੱਖੀ ਗੰਦਗੀ ਫੈਲਾਉਣ ’ਤੇ ਵੀ 10 ਤੋਂ 20 ਹਜ਼ਾਰ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।


author

Inder Prajapati

Content Editor

Related News