ਮਾਂ ਨੇ ਇਸ ਡਰ ਕਾਰਨ ਬੇਟੇ ਨੂੰ ਦਿੱਤੀ 12 ਸਾਲ ਦੀ ਕੈਦ

07/21/2017 5:35:29 PM

ਕੋਲਕਾਤਾ— ਪੱਛਮੀ ਬੰਗਾਲ ਦੇ 24 ਸਾਲਾ ਰਾਹੁਲ ਖੇੜੀਆ ਨੂੰ ਉਸ ਦੀ ਮਾਂ ਨੇ ਪਿਛਲੇ 12 ਸਾਲਾਂ ਤੋਂ ਇਕ ਕਮਰੇ 'ਚ ਬੰਦ ਕਰ ਕੇ ਰੱਖਿਆ ਹੋਇਆ ਸੀ। ਦਰਅਸਲ ਉਸ ਦੀ ਮਾਂ ਬੀਨਾ ਖੇੜੀਆ ਨੂੰ ਅਜਿਹਾ ਡਰ ਲੱਗਦਾ ਸੀ ਕਿ ਕੋਈ ਉਸ ਦੇ ਬੇਟੇ ਦਾ ਕਤਲ ਕਰ ਦੇਵੇਗਾ ਅਤੇ ਉਸ ਨੇ ਰਾਹੁਲ ਨੂੰ 12 ਸਾਲਾਂ ਤੋਂ ਇਕ ਕਮਰੇ 'ਚ ਬੰਦ ਰੱਖਿਆ। ਅਲੀਪੁਰਦੁਆਰ ਦੀ ਸਮਾਜਿਕ ਵਰਕਰ ਰਾਤੁਲ ਬਿਸਵਾਸ ਨੇ ਰਾਹੁਲ ਨੂੰ ਵੀਰਵਾਰ ਨੂੰ ਪੁਲਸ ਦੀ ਮਦਦ ਨਾਲ ਛੁਡਵਾਇਆ। ਰਾਹੁਲ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਹ ਜਿਸ ਕਮਰੇ 'ਚ ਰਹਿ ਰਿਹਾ ਸੀ, ਉਹ ਨਾ ਸਿਰਫ ਬੇਹੱਦ ਛੋਟਾ ਸੀ ਸਗੋਂ ਬੇਹੱਦ ਗੰਦਾ ਵੀ ਸੀ। 
ਕਮਰੇ 'ਚ ਬੰਦ ਰਹਿਣ ਕਾਰਨ ਰਾਹੁਲ ਨਾ ਬੋਲ ਸਕਦਾ ਹੈ ਅਤੇ ਨਾ ਤੁਰ ਸਕਦਾ ਹੈ। ਉਹ ਮਾਨਸਿਕ ਰੂਪ ਨਾਲ ਵੀ ਸਿਹਤਮੰਦ ਨਹੀਂ ਹੈ। ਡਾਕਟਰਾਂ ਅਨੁਸਾਰ ਉਹ ਗੰਭੀਰ ਇਨਫੈਕਸ਼ਨ ਨਾਲ ਪੀੜਤ ਹੈ। ਬਚਪਨ 'ਚ ਰਾਹੁਲ ਇਕ ਸਿਹਤਮੰਦ ਬੱਚਾ ਹੋਇਆ ਕਰਦਾ ਸੀ। ਇਹ ਮਿਸ਼ਨਰੀ ਸਕੂਲ ਜਾਂਦਾ ਸੀ ਪਰ ਉਸ ਦੇ ਪਿਤਾ ਦੀ ਮੌਤ ਤੋਂ ਉਸ ਦੀ ਜ਼ਿੰਦਗੀ ਬਦਲ ਗਈ। ਪਤੀ ਦੀ ਮੌਤ ਤੋਂ ਬੀਨਾ ਖੇੜੀਆ ਨੂੰ ਅਜਿਹਾ ਝਟਕਾ ਲੱਗਾ ਕਿ ਉਹ ਮਾਨਸਿਕ ਰੋਗੀ ਬਣ ਗਈ ਅਤੇ ਉਨ੍ਹਾਂ ਨੂੰ ਅਜਿਹਾ ਅਹਿਸਾਸ ਹੋਣ ਲੱਗਾ ਕਿ ਕੋਈ ਉਨ੍ਹਾਂ ਦੇ ਬੇਟੇ ਨੂੰ ਵੀ ਮਾਰ ਦੇਵੇਗਾ। ਇਸ ਦੇ ਬਾਅਦ ਤੋਂ ਉਨ੍ਹਾਂ ਨੇ ਆਪਣੇ ਬੇਟੇ ਦੇ ਰੂਮ 'ਚ ਬੰਦ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਜਦੋਂ ਵੀਰਵਾਰ ਨੂੰ ਰਾਹੁਲ ਦੇ ਕਮਰੇ 'ਚ ਦਾਖਲ ਹੋਈ, ਉਨ੍ਹਾਂ ਨੂੰ ਉੱਥੇ ਕੁੱਤੇ, ਬਿੱਲੀਆਂ, ਕੀੜੇ ਅਤੇ ਸੱਪ ਤੱਕ ਮਿਲੇ। ਗੁਆਂਢੀ ਉਸ ਨੂੰ ਭੂਤੀਆ ਘਰ ਸਮਝਦੇ ਸਨ। ਉਨ੍ਹਾਂ ਨੂੰ ਇਹ ਬਿਲਕੁੱਲ ਨਹੀਂ ਪਤਾ ਸੀ ਕਿ ਇਸ ਟੁੱਟੇ ਘਰ 'ਚ ਮਾਂ-ਬੇਟਾ ਰਹਿ ਰਹੇ ਹਨ।


Related News