ਕਰਜ਼ਾ ਵਾਪਸ ਨਾ ਕਰ ਪਾਉਣ ਕਾਰਨ ਪਰੇਸ਼ਾਨ ਔਰਤ ਨੇ ਚੁੱਕਿਆ ਇਹ ਕਦਮ
Wednesday, Jun 14, 2017 - 02:30 PM (IST)

ਮਹੋਬਾ— ਯੂ.ਪੀ ਦੇ ਮਹੋਬਾ ਜ਼ਿਲੇ 'ਚ ਇਕ ਔਰਤ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਔਰਤ ਦੇ ਉਪਰ ਬੈਂਕ ਦਾ ਇਕ ਲੱਖ 85 ਹਜ਼ਾਰ ਰੁਪਏ ਸਮੇਤ ਸ਼ਾਹੂਕਾਰਾਂ ਦਾ ਕਰੀਬ 4 ਲੱਖ ਦਾ ਕਰਜ਼ਾ ਸੀ। ਕਰਜ਼ਾ ਵਾਪਸ ਨਾ ਕਰ ਪਾਉਣ ਕਰਕੇ ਔਰਤ ਪਰੇਸ਼ਾਨ ਸੀ, ਇਸ ਲਈ ਉਸ ਨੇ ਆਤਮ-ਹੱਤਿਆ ਕਰ ਲਈ।
ਮਾਮਲਾ ਮਹੋਬਾ ਜ਼ਿਲੇ ਦੇ ਅਜਨਰ ਥਾਣਾ ਖੇਤਰ ਦਾ ਹੈ। ਇੱਥੇ ਰਹਿਣ ਵਾਲੀ ਰਾਮ ਮੂਰਤੀ ਪਤੀ ਚੰਦਰਭਾਨ ਨਾਲ ਮਿਲ ਕੇ ਖੇਤੀ ਕਰਦੀ ਸੀ। ਰਾਮਮੂਰਤੀ ਦੇ ਨਾਮ 7 ਏਕੜ ਜ਼ਮੀਨ ਸੀ। ਸਾਰਿਆਂ ਦਾ ਵਿਆਹ ਹੋ ਚੁੱਕਿਆ ਹੈ। ਸੋਕੇ ਦੇ ਚੱਲਦੇ ਇਨ੍ਹਾਂ ਦੀ ਫਸਲ ਖਰਾਬ ਹੋ ਗਈ ਸੀ। ਜਿਸ ਦੇ ਬਾਅਦ ਰਾਮਮੂਰਤੀ ਨੇ ਇਲਾਹਾਬਾਦ ਯੂ.ਪੀ ਪਿੰਡ ਬੈਂਕ ਤੋਂ ਇਕ ਲੱਖ 85 ਹਜ਼ਾਰ ਰੁਪਏ ਦਾ ਕਰਜ਼ ਲਿਆ। ਇਕ ਮਕਾਨ ਖਰੀਦਣ ਲਈ ਪਿੰਡ ਦੇ ਸ਼ਾਹੂਕਾਰਾਂ ਤੋਂ 4 ਲੱਖ ਰੁਪਏ ਦਾ ਕਰਜ਼ ਪਹਿਲੇ ਤੋਂ ਲੈ ਰੱਖਿਆ ਸੀ।
ਕਈ ਦਿਨ ਤੋਂ ਕਰਜ਼ ਨਾ ਚੁਕਾਉਣ ਕਾਰਨ ਸ਼ਾਹੂਕਾਰ ਤਾਹਨੇ ਦਿੰਦਾ ਸੀ, ਜਿਸ ਨਾਲ ਔਰਤ ਪਰੇਸ਼ਾਨ ਸੀ। ਸੋਮਵਾਰ ਦੇਰ ਰਾਤੀ ਜਦੋਂ ਰਾਮ ਮੂਰਤੀ ਦਾ ਬੇਟਾ ਪਤੀ ਨਾਲ ਘਰ ਆਇਆ ਤਾਂ ਮਾਂ ਨੂੰ ਫਾਹੇ ਨਾਲ ਲਟਕਦਾ ਦੇਖਿਆ। ਉਸ ਦੀਆਂ ਚੀਕ ਪੁਕਾਰ ਸੁਣ ਕੇ ਪਿੰਡ ਦੇ ਲੋਕ ਇੱਕਠਾ ਹੋ ਗਏ। ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਘਟਨਾ ਦੀ ਸੂਚਨਾ 'ਤੇ ਏ.ਡੀ.ਐਮ ਆਨੰਦ ਕੁਮਾਰ ਅਤੇ ਤਹਿਸੀਲਦਾਰ ਵੀ ਮੌਕੇ 'ਤੇ ਪੁੱਜ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।