ਟਰੂਡੋ ਨੇ 'ਤਾਜ ਮਹਿਲ' ਬਾਰੇ ਕੀਤੀ ਇਹ ਖਾਸ ਟਿੱਪਣੀ

Sunday, Feb 18, 2018 - 11:07 PM (IST)

ਨਵੀਂ ਦਿੱਲੀ/ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਹਫਤੇ ਦੇ ਦੌਰੇ 'ਤੇ ਸ਼ਨੀਵਾਰ ਨੂੰ ਭਾਰਤ ਪਹੁੰਚੇ। ਉਨ੍ਹਾਂ ਨੇ ਦੌਰੇ ਦੇ ਪਹਿਲੇ ਹੀ ਦਿਨ ਆਗਰਾ 'ਚ ਤਾਜ ਮਹਿਲ ਦਾ ਦੀਦਾਰ ਕੀਤਾ। ਇਸ ਯਾਤਰਾ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਸਨ। ਅਗਲੇ ਦਿਨ ਉਹ ਅਹਿਮਦਾਬਾਦ (ਸੋਮਵਾਰ ਨੂੰ) ਦੇ ਸਾਬਰਮਤੀ ਆਸ਼ਰਮ ਜਾਣਗੇ। ਉਹ ਗਾਂਧੀਨਗਰ 'ਚ ਅਕਸ਼ਰਧਾਮ ਮੰਦਰ ਜਾਣਗੇ ਅਤੇ ਆਈ. ਆਈ. ਐੱਮ. ਅਹਿਮਦਾਬਾਦ ਦੇ ਇਕ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ। ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗੋਇਨ ਅਤੇ ਤਿੰਨਾਂ ਬੱਚਿਆਂ ਜ਼ੈਵੀਅਰ, ਇਲਾ ਗ੍ਰੇਸ ਅਤੇ ਹੈਡ੍ਰੀ ਦੇ ਨਾਲ ਤਾਜ ਮਹਿਲ ਦਾ ਦੀਦਾਰ ਕਰਨ ਆਗਰਾ ਪਹੁੰਚੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਦੇ ਨਾਲ ਮੌਜ-ਮਸਤੀ ਕਰਦੇ ਵੀ ਦਿਖੇ।
ਉਥੇ ਹੀ ਤਾਜ ਮਹਿਲ ਦਾ ਦੀਦਾਰ ਕਰਨ ਤੋਂ ਬਾਅਦ ਦਿੱਲੀ ਪਹੁੰਚੇ ਕੇ ਜਸਟਿਨ ਟਰੂਡੋ ਨੇ ਇਕ ਟਵੀਟ ਕਰ ਅੱਜ ਤੋਂ 35 ਸਾਲ ਪਹਿਲਾਂ ਆਪਣੇ ਮਾਪਿਆਂ ਦੀ ਯਾਦ ਨੂੰ ਤਾਜ਼ਾ ਕੀਤਾ। ਟਰੂਡੋ ਨੇ ਟਵੀਟ ਕਰ ਕਿਹਾ ਕਿ, 'ਮੈਂ ਜਦੋਂ ਜ਼ੈਵੀਅਰ ਦੀ ਉਮਰ ਦਾ ਸੀ ਤਾਂ ਉਦੋਂ ਉਹ ਪਹਿਲੀ ਵਾਰ ਆਪਣੇ ਮਾਪਿਆਂ ਦੇ ਨਾਲ ਤਾਜ ਮਹਿਲ ਦਾ ਦੀਦਾਰ ਕਰਨ ਇਥੇ ਪਹੁੰਚਿਆ ਸੀ ਅਤੇ ਅੱਜ ਕਰੀਬ 35 ਸਾਲਾਂ ਬਾਅਦ ਮੈਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਇਸ ਦਾ ਦੀਦਾਰ ਕਰ ਰਿਹਾ ਹੈ ਜਿਸ ਦੀ ਮੈਨੂੰ ਬਹੁਤ ਖੁਸ਼ੀ ਹੈ।'


ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਕੈਨੇਡਾ ਏਅਰਫੋਰਸ ਦੇ ਵਿਸ਼ੇਸ਼ ਜਹਾਜ਼ ਰਾਹੀ ਖੇੜਿਆ ਏਅਰਬੈੱਸ ਤੋਂ ਤਾਜ ਮਹਿਲਾ ਪਹੁੰਚੇ ਸਨ। ਆਗਰਾ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, 'ਮੇਰੇ ਲਈ ਇਥੇ ਇਕ ਅਧਿਕਾਰਕ ਯਾਤਰਾ 'ਤੇ ਆਪਣੇ ਬੱਚਿਆਂ ਦੇ ਨਾਲ ਆਉਣਾ ਅਸਲ 'ਚ ਇਸ ਦੌਰੇ ਨੂੰ ਇਕ ਖਾਸ ਦੌਰਾ ਬਣਾਉਂਦਾ ਹੈ। ਟਰੂਡੋ ਨੇ ਤਾਜ ਮਹਿਲ ਦੀ ਵਿਜ਼ੀਟਰ ਬੁਕ 'ਚ ਲਿੱਖਿਆ ਕਿ, 'ਦੁਨੀਆ ਦੀ ਸਭ ਤੋਂ ਖੂਬਸੂਰਤ ਥਾਂਵਾਂ 'ਚੋਂ ਇਕ ਦੇ ਸ਼ਾਨਦਾਰ ਦੌਰੇ ਲਈ ਧੰਨਵਾਦ।'


Related News