ਗੰਭੀਰ ਬੀਮਾਰੀ ਨਾਲ ਪੀੜਤ ਹੈ ਇਹ ਬੱਚੀ, ਹੁਣ ਤੱਕ 50 ਵਾਰ ਚੜ੍ਹ ਚੁੱਕਿਆ ਖੂਨ

Saturday, Sep 14, 2024 - 12:09 PM (IST)

ਜੈਪੁਰ- ਜੈਪੁਰ ਦੇ ਗੜ੍ਹੀ ਮਲਿਆਨ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 3 ਸਾਲਾ ਬੱਚੀ ਖੂਨ ਦੀ ਦੁਰਲੱਭ ਬੀਮਾਰੀ ਡਾਇਮੰਡ ਬਲੈਕਫੈਨ ਐਨੀਮੀਆ ਨਾਲ ਜੂਝ ਰਹੀ ਹੈ। ਪੀੜਤ ਬੱਚੀ ਯੁਕਤੀ ਨੂੰ ਇਕ ਮਹੀਨੇ ਦੀ ਉਮਰ ਤੋਂ ਹੀ ਖੂਨ ਚੜ੍ਹਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਉਸ ਨੂੰ 50 ਵਾਰ ਖੂਨ ਚੜ੍ਹ ਚੁੱਕਿਆ ਹੈ। 

ਪਰਿਵਾਰ ਨੇ ਮੰਗੀ ਮਦਦ

ਯੁਕਤੀ ਦੇ ਮਾਤਾ ਪਿਤਾ, ਜੋਤੀ ਅਤੇ ਸ਼ਾਭਾ ਸਿੰਘ ਇਸ ਸਮੇਂ ਬੇਹੱਦ ਕਠਿਨ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੀ ਧੀ ਦੀ ਬੀਮਾਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਦਿਲ ਟੁੱਟ ਗਿਆ। ਪਰਿਵਾਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ ਅਤੇ ਉਹ ਸਰਕਾਰ ਜਾਂ ਐੱਨ.ਜੀ.ਓ. ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ ਤਾਂ ਕਿ ਯੁਕਤੀ ਦਾ ਇਲਾਜ ਕਰਵਾਇਆ ਜਾ ਸਕੇ। 

ਇਹ ਵੀ ਪੜ੍ਹੋ : ਸਕੂਲ 'ਚ ਜਨਮ ਦਿਨ ਦੀ ਪਾਰਟੀ 'ਚ ਵਿਦਿਆਰਥਣਾਂ ਨੇ ਜੋ ਕੀਤਾ ਦੇਖ ਸਭ ਰਹਿ ਗਏ ਹੈਰਾਨ

ਸਿਹਤ ਸਮੱਸਿਆਵਾਂ

ਵਾਰ-ਵਾਰ ਖੂਨ ਚੜ੍ਹਾਉਣ ਕਾਰਨ ਯੁਕਤੀ ਦੇ ਸਰੀਰ 'ਚ ਆਇਰਨ ਦੀ ਮਾਤਰਾ ਕਾਫ਼ੀ ਵਧ ਈ ਹੈ, ਜਿਸ ਨਾਲ ਉਸ ਦੇ ਲਿਵਲ, ਕਿਡਨੀ ਅਤੇ ਦਿਲ 'ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਪਿਛਲੇ 3 ਮਹੀਨਿਆਂ 'ਚ ਉਸ ਦੀ ਹਾਲਤ ਕਾਫ਼ੀ ਵਿਗੜ ਗਈ ਹੈ ਅਤੇ ਉ ਨਿੱਜੀ ਹਸਪਤਾਲ 'ਚ ਦਾਖ਼ਲ ਹੈ। ਬੋਨ ਮੈਰੋ ਟਰਾਂਸਪਲਾਂਟ ਹੀ ਇਸ ਬੀਮਾਰੀ ਦਾ ਇਕਮਾਤਰ ਇਲਾਜ ਹੈ। 

ਡਾਇਮੰਡ ਬਲੈਕਫੈਨ ਐਨੀਮੀਆ ਕੀ ਹੈ?

ਡਾਇਮੰਡ ਬਲੈਕਫੈਨ ਐਨੀਮੀਆ ਖੂਨ ਦੀ ਇਕ ਦੁਰਲੱਭ ਬੀਮਾਰੀ ਹੈ, ਜੋ ਜੀਨ 'ਚ ਤਬਦੀਲੀ ਕਾਰਨ ਹੁੰਦੀ ਹੈ। ਇਸ ਬੀਮਾਰੀ 'ਚ ਬੋਨ ਮੈਰੋ ਪੂਰੀਆਂ ਲਾਲ ਕੋਸ਼ਿਕਾਵਾਂ ਨਹੀਂ ਬਣਾ ਪਾਉਂਦਾ। ਲਾਲ ਖੂਨ ਕੋਸ਼ਿਕਾਵਾਂ ਫੇਫੜਿਆਂ ਤੋਂ ਆਕਸੀਜਨ ਨੂੰ ਸਰੀਰ ਦੇ ਹੋਰ ਹਿੱਸਿਆਂ 'ਚ ਲਿਜਾਉਂਦੀਆਂ ਹਨ। ਇਹ ਬੀਮਾਰੀ ਆਮ ਤੌਰ 'ਤੇ ਜੀਵਨ ਦੇ ਪਹਿਲੇ ਸਾਲ ਦੌਰਾਨ ਹੁੰਦੀ ਹੈ ਅਤੇ ਇਸ ਦੇ ਲੱਛਣਾਂ 'ਚ ਥਕਾਵਟ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਚਮੜੀ ਦਾ ਨੀਲਾ ਪੈਣਾ ਅਤੇ ਸਾਹ ਲੈਣ 'ਚ ਕਠਿਨਾਈ ਸ਼ਾਮਲ ਹੈ। 

40 ਲੱਖ ਰੁਪਏ ਖਰਚ

ਡਾ. ਰਾਜੇਸ਼ ਸ਼ਰਮਾ, ਜੋ ਯੁਕਤੀ ਦਾ ਇਲਾਜ ਕਰ ਰਹੇ ਹਨ ਨੇ ਕਿਹਾ ਕਿ ਇਸ ਬੀਮਾਰੀ ਦਾ ਇਕਮਾਤਰ ਇਲਾਜ ਬੋਨ ਮੈਰੋ ਟਰਾਂਸਪਲਾਂਟ ਹੈ। ਇਸ ਪ੍ਰਕਿਰਿਆ ਦੀ ਲਾਗਤ ਲਗਭਗ 40 ਲੱਖ ਰੁਪਏ (48,000 ਡਾਲਰ) ਆ ਸਕਦੀ ਹੈ। ਜੇਕਰ ਟਰਾਂਸਪਲਾਂਟ ਨਹੀਂ ਕੀਤਾ ਗਿਆ ਤਾਂ ਯੁਕਤੀ ਨੂੰ ਜੀਵਨ ਭਰ ਖੂਨ ਚੜ੍ਹਾਉਣਾ ਪਵੇਗਾ, ਜਿਸ ਨਾਲ ਉਸ ਦੇ ਸਰੀਰ 'ਚ ਆਇਰਨ ਦੀ ਮਾਤਰਾ ਵਧੇਗੀ ਅਤੇ ਹੋਰ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News