73 ਸਾਲ ਪੁਰਾਣੀ ਵਿੰਟੇਜ਼ ਕਾਰ ਰਾਹੀਂ ਅਹਿਮਦਾਬਾਦ ਤੋਂ ਲੰਡਨ ਪੁੱਜਿਆ ਇਹ ਪਰਿਵਾਰ, ਰਚਿਆ ਇਤਿਹਾਸ
Thursday, Jul 18, 2024 - 01:35 PM (IST)
ਗੁਜਰਾਤ- ਇੱਕ ਭਾਰਤੀ ਪਰਿਵਾਰ ਨੇ ਸਭ ਤੋਂ ਲੰਬੀ ਸੜਕੀ ਯਾਤਰਾ ਦਾ ਰਿਕਾਰਡ ਬਣਾਇਆ ਹੈ। ਉਨ੍ਹਾਂ ਦੇ ਸਫਰ ਦੀ ਕਹਾਣੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੱਕ ਗੁਜਰਾਤੀ ਪਰਿਵਾਰ 10,500 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 73 ਸਾਲ ਪੁਰਾਣੀ ਕਾਰ 'ਚ ਅਹਿਮਦਾਬਾਦ ਤੋਂ ਲੰਡਨ ਤੱਕ 73 ਦਿਨਾਂ ਦੀ ਸੜਕੀ ਯਾਤਰਾ 'ਤੇ ਗਿਆ। ਹਾਲਾਂਕਿ ਉਨ੍ਹਾਂ ਦਾ ਇਹ ਸਫਰ ਪਿਛਲੇ ਸਾਲ ਹੀ ਪੂਰਾ ਹੋਇਆ ਸੀ ਪਰ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਸ਼ਾਨਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਪਰਿਵਾਰ ਦਾ ਭਾਰਤ ਤੋਂ ਲੰਡਨ ਤੱਕ ਦਾ ਸਫਰ ਕਾਫੀ ਦਿਲਚਸਪ ਹੈ ਜੋ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਸਰਦਾਰ 2' ਦੀ ਸ਼ੂਟਿੰਗ ਦੌਰਾਨ ਹੋਇਆ ਹਾਦਸਾ, 20 ਫੁੱਟ ਤੋਂ ਹੇਠਾਂ ਡਿੱਗ ਕੇ ਸਟੰਟਮੈਨ ਦੀ ਹੋਈ ਮੌਤ
ਪੋਸਟ ਦੇ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਦਮਨ ਠਾਕੋਰ ਅਤੇ ਉਸ ਦਾ ਪਰਿਵਾਰ 1950 ਦੇ ਦਹਾਕੇ ਦੀ ਐਮ.ਜੀ. ਵਾਈ.ਟੀ. ਲਾਲ ਪਰੀ 'ਚ ਇੱਕ ਸਾਹਸੀ ਯਾਤਰਾ 'ਤੇ ਨਿਕਲਿਆ ਅਤੇ ਢਾਈ ਮਹੀਨਿਆਂ 'ਚ 16 ਦੇਸ਼ਾਂ ਦਾ ਦੌਰਾ ਕੀਤਾ। ਜੀਵਨ ਭਰ ਦੇ ਇਸ ਸਫ਼ਰ 'ਤੇ ਉਸ ਨੂੰ ਮਰਸਡੀਜ਼ ਦੇ ਬਰਾਬਰ ਦਾ ਖਰਚਾ ਆਇਆ।
ਕਾਰ 'ਤੇ ਕੀਤੀ ਘਰ ਵਾਪਸੀ
ਠਾਕੋਰ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਕਾਰ ਨੂੰ ਏਬਿੰਗਡਨ, ਯੂ.ਕੇ. 'ਚ ਇੱਕ ਫੈਕਟਰੀ 'ਚ ਬਣਾਇਆ ਗਿਆ ਸੀ, ਅਤੇ ਅਸੀਂ ਅੰਤਿਮ ਮੰਜ਼ਿਲ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇ ਨਾਲ ਯਾਤਰਾ ਦੀ ਯੋਜਨਾ ਬਣਾਈ ਸੀ। ਇਹ ਉਹਨਾਂ ਲਈ ਇੱਕ ਤਰ੍ਹਾਂ ਦੀ ਘਰ ਵਾਪਸੀ ਸੀ। ਠਾਕੋਰ ਨੇ ਦੱਸਿਆ ਕਿ ਉਹ 12 ਅਗਸਤ ਨੂੰ ਅਹਿਮਦਾਬਾਦ ਤੋਂ ਡਫਲ ਬੈਗ ਅਤੇ 80 ਕਿਲੋ ਭੋਜਨ ਲੈ ਕੇ ਰਵਾਨਾ ਹੋਇਆ ਸੀ। 15 ਅਗਸਤ ਨੂੰ ਉਹ ਸਮੁੰਦਰ ਰਾਹੀਂ ਦੁਬਈ ਲਈ ਮੁੰਬਈ ਤੋਂ ਰਵਾਨਾ ਹੋਇਆ ਅਤੇ 28 ਅਗਸਤ ਨੂੰ ਪਹੁੰਚਿਆ। ਦੁਬਈ ਤੋਂ ਇਹ ਪਰਿਵਾਰ ਸੜਕੀ ਰਸਤੇ ਚੱਲਿਆ ਅਤੇ 26 ਅਕਤੂਬਰ ਨੂੰ ਯੂ.ਕੇ. ਤੱਕ ਪਹੁੰਚ ਗਏ।ਲਾਲ ਪਰੀ ਅਤੇ ਗੁਜਰਾਤ ਦੇ ਆਲੇ-ਦੁਆਲੇ ਅਣਗਿਣਤ ਟੈਸਟ ਡਰਾਈਵਾਂ ਨੂੰ ਤਿਆਰ ਕਰਨ ਲਈ 11 ਮਹੀਨਿਆਂ ਦੀ ਸੁਚੱਜੀ ਯੋਜਨਾਬੰਦੀ ਤੋਂ ਬਾਅਦ, ਉਹ ਸਾਹਸ ਲਈ ਤਿਆਰ ਸਨ। ਦਮਨ ਨੇ ਦੱਸਿਆ ਕਿ ਉਸ ਕੋਲ ਪਹਿਲਾਂ ਤੋਂ ਤੈਅ ਅੰਤਰਰਾਸ਼ਟਰੀ ਲਾਇਸੈਂਸ ਸੀ। ਹਾਲਾਂਕਿ ਹਰ ਨਵੇਂ ਦੇਸ਼ ਨੇ ਉਸ ਤੋਂ ਸਥਾਨਕ ਰੋਡ ਟੈਕਸ ਅਤੇ ਬੀਮਾ ਫੀਸਾਂ ਵਸੂਲੀਆਂ, ਪਰ ਕੋਈ ਵੀ ਚੀਜ਼ ਉਸ ਦੀ ਭਾਵਨਾ ਨੂੰ ਰੋਕ ਨਹੀਂ ਸਕਦੀ ਸੀ।
ਇਹ ਖ਼ਬਰ ਵੀ ਪੜ੍ਹੋ - ਕੀ ਮਲਾਇਕਾ ਅਰੋੜਾ ਦੀ ਜ਼ਿੰਦਗੀ 'ਚ ਪਿਆਰ ਨੇ ਮੁੜ ਦਿੱਤੀ ਹੈ ਦਸਤਕ? ਮਿਸਟਰੀ ਮੈਨ ਨਾਲ ਫੋਟੋ ਵਾਇਰਲ
ਇਹ ਉਪਲਬਧੀ ਕੀਤੀ ਹਾਸਲ
ਅਕਤੂਬਰ 2023 'ਚ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਆਪਣਾ ਸਾਹਸ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਸ ਨੂੰ "ਪਾਗਲਪਨ, ਪਸੀਨੇ ਅਤੇ ਖੂਨ ਦੇ 73 ਦਿਨ" ਕਿਹਾ। ਇਸ ਕਾਰਨਾਮੇ ਕਰਕੇ ਉਹ ਵਿੰਟੇਜ ਕਾਰ 'ਚ ਰਾਹੀਂ ਅਜਿਹਾ ਸ਼ਾਨਦਾਰ ਕਾਰਨਾਮਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ। ਸੋਸ਼ਲ ਮੀਡੀਆ 'ਤੇ ਲੋਕ ਪ੍ਰਤੀਕਿਰਿਆਵਾਂ ਦੇ ਰਹੇ ਹਨ।