ਇਸ ਵਿਭਾਗ ਨੇ ਲਗਾਈ ਪਟਾਕਿਆਂ ਦੀ ਵਿਕਰੀ ''ਤੇ ਰੋਕ

10/14/2017 11:10:37 AM

ਮੰਡੀ—ਮੰਡੀ ਸ਼ਹਿਰ 'ਚ ਇਸ ਸਾਲ ਦਿਵਾਲੀ 'ਚ ਪਟਾਕਿਆ ਦੀ ਅਵਾਜ ਨਹੀਂ ਸੁਣਾਈ ਦੇਵੇਗੀ ਅਤੇ ਦੀਵਾਲੀ ਕਾਫੀ ਸ਼ਾਂਤ ਰਹੇਗੀ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਦੀਵਾਲੀ ਦੇ ਤਿਉਹਾਰ 'ਚ ਪਟਾਕਿਆਂ ਦੀ ਵਿਕਰੀ ਸ਼ਹਿਰ ਤੋਂ ਬਾਹਰ ਹੀ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਅਣਹੋਣੀ ਤੋਂ ਬਚਿਆ ਜਾ ਸਕੇ। ਇਸ ਲਈ ਫਾਇਰ ਬਿਗ੍ਰੇਡ ਨੇ ਪੂਰੀ ਤਿਆਰ ਕਰ ਲਈ ਅਤੇ ਜੇਕਰ ਕੋਈ ਵੀ ਵਪਾਰੀ ਸ਼ਹਿਰ 'ਚ ਪਟਾਕੇ ਵੇਚਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇਸ ਲਈ ਫਾਇਰ ਬਿਗ੍ਰੇਡ ਵੱਲੋ ਇੰਸਪੈਕਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਿਸੇ ਸਮੇਂ 'ਚ ਵੀ ਅਚਾਨਕ ਇੰਸਪੈਕਸ਼ਨ ਕਰ ਸਕਦੀ ਹੈ। ਨਾਲ ਹੀ ਰਿਹਾਇਸ਼ੀ ਘਰਾਂ 'ਚ ਪਟਾਕੇ ਰੱਖਣ ਦਾ ਸਖ਼ਤ ਮਨਾਹੀ ਹੈ। ਪਰਚੂਨ ਪਟਾਕੇ ਵਿਕਰੇਤਾ ਲਈ ਚਿੰਨ ਸਥਾਨਾਂ ਬਣਾਏ ਗਏ ਹਨ, ਉਹ ਉੱਥੇ ਹੀ ਪਟਾਕੇ ਵੇਚਣਗੇ।
ਕਰਮਚਾਰੀਆਂ ਦੀ ਛੁੱਟੀਆਂ 'ਤੇ ਲੱਗੀ ਪਾਬੰਦੀ
ਅੱਗ ਕੇਂਦਰ ਮੁਖੀ ਭੁਪਿੰਦਰ ਪਾਲ ਡੋਗਰਾ ਨੇ ਕਿਹਾ ਹੈ ਕਿ ਪਟਾਕੇ ਵੇਚਣ ਵਾਲੇ ਅੱਗ ਸੁਰੱਖਿਆ ਵਾਲੇ ਸਥਾਨਾਂ 'ਤੇ ਪਾਣੀ ਜਮਾ ਰੱਖਣ ਅਤੇ ਅੱਗ ਬੁਝਾਉਣ ਦੇ ਸਮਾਨ ਕੋਲ ਰੱਖਣ ਤਾਂ ਕਿ ਸਮੇਂ ਅਨੁਸਾਰ ਜਾਨਮਾਲ ਨੁਕਸਾਨ ਤੋਂ ਬਚਿਆਂ ਜਾ ਸਕੇ। ਦੀਵਾਲੀ ਤਿਉਹਾਰ ਕਰਕੇ ਫਾਇਰ ਬਿਗ੍ਰੇਡ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।


Related News