ਭਾਰਤ ’ਚ ਅਜੇ ਸ਼ੁਰੂ ਨਹੀਂ ਹੋਇਆ ਕੋਰੋਨਾ ਦਾ ਤੀਜਾ ਪੜਾਅ : WHO
Thursday, Apr 09, 2020 - 02:08 AM (IST)
ਨਵੀਂ ਦਿੱਲੀ (ਅਨਸ)-ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ ਤੀਜਾ ਪੜਾਅ ਭਾਵ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਅਜੇ ਸ਼ੁਰੂ ਨਹੀਂ ਹੋਇਆ ਹੈ। ਹਾਲਾਂਕਿ ਭਾਰਤ ਦੇ ਕਈ ਹਿੱਸਿਆ ’ਚ ਕੋਵਿਡ-19 ਦੇ ਮਾਮਲੇ ਕਾਫੀ ਵਧੇ ਹਨ। ਡਬਲਯੂ. ਐੱਚ. ਓ. ਦੇ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਭਾਰਤ ’ਚ ਮਾਮਲੇ ਟਰੇਸ ਹੋ ਗਏ ਹਨ, ਇਸ ਲਈ ਇਸ ਨੂੰ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਕਿਹਾ ਜਾ ਸਕਦਾ ਹੈ।
ਡਾ. ਖੇਤਰਪਾਲ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਗੱਲ ਕੀਤੀ, ਜਿਸ ’ਚ ਭਾਰਤ ਦੀ ਬੀਮਾਰੀ ਨਾਲ ਸਬੰਧਤ ਪ੍ਰਤੀਕਿਰਿਆ, ਟੈਸਟ ਰਣਨੀਤੀ ਅਤੇ ਲਾਕਡਾਊਨ ਵੀ ਸ਼ਾਮਲ ਸਨ।ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5900 ਤੋਂ ਪਾਰ ਪਹੁੰਚ ਗਈ ਹੈ ਜਿਨ੍ਹਾਂ 'ਚੋਂ 178 ਦੀ ਮੌਤ ਹੋ ਚੁੱਕੀ ਹੈ ਜਦਕਿ 506 ਲੋਕ ਠੀਕ ਹੋ ਚੁੱਕੇ ਹਨ।