ਰੂਸ-ਯੂਕਰੇਨ ਜੰਗ: ‘ਆਪਰੇਸ਼ਨ ਗੰਗਾ’ ਤਹਿਤ 240 ਭਾਰਤੀਆਂ ਨਾਲ ਤੀਜੀ ਉਡਾਣ ਭਾਰਤ ਲਈ ਰਵਾਨਾ

Sunday, Feb 27, 2022 - 11:13 AM (IST)

ਰੂਸ-ਯੂਕਰੇਨ ਜੰਗ: ‘ਆਪਰੇਸ਼ਨ ਗੰਗਾ’ ਤਹਿਤ 240 ਭਾਰਤੀਆਂ ਨਾਲ ਤੀਜੀ ਉਡਾਣ ਭਾਰਤ ਲਈ ਰਵਾਨਾ

ਨਵੀਂ ਦਿੱਲੀ– ‘ਆਪਰੇਸ਼ਨ ਗੰਗਾ’ ਤਹਿਤ 240 ਭਾਰਤੀ ਨਾਗਰਿਕਾਂ ਨਾਲ ਤੀਜੀ ਉਡਾਣ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਦਿੱਲੀ ਲਈ ਰਵਾਨਾ ਹੋਈ ਹੈ। ਉੱਥੇ ਹੀ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਐਤਵਾਰ ਤੜਕੇ ਇੱਥੇ ਪਹੁੰਚੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ, ‘‘ਆਪਰੇਸ਼ਨ ਗੰਗਾ ਤਹਿਤ 240 ਭਾਰਤੀ ਨਾਗਰਿਕਾਂ ਨਾਲ ਤੀਜੀ ਉਡਾਣ ਬੁਡਾਪੇਸਟ ਤੋਂ ਦਿੱਲੀ ਲਈ ਰਵਾਨਾ ਹੋਈ ਹੈ।’’ ਉਨ੍ਹਾਂ  ਨੇ ਅੱਗੇ ਕਿਹਾ ਕਿ ਉਹ ਵਿਅਕਤੀਗਤ ਰੂਪ ਨਾਲ ਜੰਗ ਪ੍ਰਭਾਵਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਦੀ ਨਿਗਰਾਨੀ ਕਰ ਰਹੇ ਹਨ। ਇਸ ਦਰਮਿਆਨ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ1942 ਉਡਾਣ ਕਰੀਬ 3.00 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰੀ।

ਇਹ ਵੀ ਪੜ੍ਹੋ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲਬਾਤ, ਬੋਲੇ-1 ਲੱਖ ਫੌਜੀਆਂ ਨੇ ਕੀਤਾ ਹਮਲਾ, ਮਦਦ ਕਰੋ

PunjabKesari

ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿਤਿਯ ਸਿੰਧੀਆ ਅਤੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਯੂਕਰੇਨ ਤੋਂ ਪਰਤੇ ਹਰੇਕ ਭਾਰਤੀ ਨੂੰ ਗੁਲਾਬ ਦੇ ਕੇ ਵਧਾਈ ਦਿੱਤੀ। ਸਿੰਧੀਆ ਨੇ ਟਵੀਟ ਕੀਤਾ, ‘‘ਸੁਖਦ ਘਰ ਵਾਪਸੀ। ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਉਡਾਣ ਤੋਂ 250 ਭਾਰਤੀਆਂ ਨੂੰ ਯੂਕਰੇਨ ਤੋਂ ਸੁਰੱਖਿਅਤ ਰੂਪ ਨਾਲ ਪਰਤ ਆਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਵੇਖ ਕੇ ਰਾਹਤ ਅਤੇ ਖੁਸ਼ੀ ਹੋਈ। ਮੇਰੇ ਸਹਿਯੋਗੀ ਵੀ. ਮੁਰਲੀਧਰਨ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਪਹਿਲਾ ਜਹਾਜ਼, 219 ਲੋਕਾਂ ਦੀ ਹੋਈ ਵਤਨ ਵਾਪਸੀ

ਮੁਰਲੀਧਰਨ ਨੇ ਆਪਣੇ ਟਵੀਟ ’ਚ ਕਿਹਾ, ‘‘ਜਦੋਂ ਤਕ ਅਸੀਂ ਯੂਕਰੇਨ ਤੋਂ ਆਖ਼ਰੀ ਭਾਰਤੀ ਨੂੰ ਨਹੀਂ ਕੱਢ ਲੈਂਦੇ, ਉਦੋਂ ਤਕ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ। ਅਸੀਂ ਤੁਹਾਡੀ ਪਰਵਾਹ ਕਰਦੇ ਹਾਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ 219 ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਣ ਬੁਖਾਰੈਸਟ ਤੋਂ ਮੁੰਬਈ ਉਤਰੀ। 

ਇਹ ਵੀ ਪੜ੍ਹੋ: ਯੂਕਰੇਨ ’ਚ ਫਸੇ ਤਾਮਿਲਨਾਡੂ ਦੇ 5,000 ਵਿਦਿਆਰਥੀ, ਦੇਸ਼ ਵਾਪਸੀ ਦੀ ਸਰਕਾਰ ਨੂੰ ਲਾਈ ਗੁਹਾਰ


author

Tanu

Content Editor

Related News