ਚੋਰਾਂ ਦੇ ਬੁਲੰਦ ਹੌਂਸਲੇ; SBI ਬੈਂਕ 'ਚ ਚੋਰਾਂ ਨੇ ਪੁੱਟੀ 10 ਫੁੱਟ ਲੰਬੀ ਸੁਰੰਗ, ਲੁੱਟਿਆ ਕਰੋੜਾਂ ਦਾ ਸੋਨਾ

Saturday, Dec 24, 2022 - 12:32 PM (IST)

ਚੋਰਾਂ ਦੇ ਬੁਲੰਦ ਹੌਂਸਲੇ; SBI ਬੈਂਕ 'ਚ ਚੋਰਾਂ ਨੇ ਪੁੱਟੀ 10 ਫੁੱਟ ਲੰਬੀ ਸੁਰੰਗ, ਲੁੱਟਿਆ ਕਰੋੜਾਂ ਦਾ ਸੋਨਾ

ਕਾਨਪੁਰ (ਭਾਸ਼ਾ)- ਲੁੱਟ ਦੀ ਇਕ ਹੈਰਾਨੀਜਨਕ ਘਟਨਾ 'ਚ ਚੋਰਾ ਨੇ ਜ਼ਿਲ੍ਹੇ ਦੇ ਸਚੇਂਦੀ ਖੇਤਰ 'ਚ 10 ਫੁੱਟ ਲੰਬੀ ਸੁਰੰਗ ਬਣਾ ਕੇ ਬੈਂਕ ਦਾ ਗੋਲਡ ਚੈਸਟ ਤੋੜਿਆ ਅਤੇ ਇਕ ਕਰੋੜ ਰੁਪਏ ਦਾ ਸੋਨਾ ਚੋਰੀ ਕਰ ਕੇ ਲੈ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਵਿਜੇ ਢਲ ਨੇ ਦੱਸਿਆ ਕਿ ਹਾਲਾਂਕਿ ਸਟਰਾਂਗ ਰੂਮ 'ਚ ਦਾਖ਼ਲ ਹੋਣ 'ਚ ਕਾਮਯਾਬ ਹੋ ਗਏ। ਚੋਰ ਕੈਸ਼ ਚੈਸਟ ਨਹੀਂ ਤੋੜ ਸਕੇ, ਜਿਸ 'ਚ 32 ਲੱਖ ਰੁਪਏ ਨਕਦ ਰੱਖੇ ਸਨ। ਉਨ੍ਹਾਂ ਦੱਸਿਆ ਕਿ ਇਹ ਚੈਸਟ, ਗੋਲਡ ਚੈਸਟ ਕੋਲ ਹੀ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੀ ਭਾਨੂਤੀ ਬ੍ਰਾਂਚ ਤੋਂ ਚੋਰੀ ਹੋਏ ਸੋਨੇ ਦਾ ਅੰਦਾਜ਼ਾ ਦੇਣ 'ਚ ਬੈਂਕ ਅਧਿਕਾਰੀਆਂ ਨੂੰ ਕਈ ਘੰਟੇ ਲੱਗ ਗਏ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਚੋਰੀ ਹੋਇਆ ਸੋਨਾ 1.8 ਕਿਲੋਗ੍ਰਾਮ ਤੋਂ ਵੱਧ ਹੈ, ਜਿਸ ਦੀ ਕੀਮਤ ਕਰੀਬ ਇਕ ਕਰੋੜ ਰੁਪਏ ਹੈ। ਬੈਂਕ ਡਕੈਤੀ ਦੀ ਜਾਂਚ ਕਰ ਰਹੇ ਪੁਲਸ ਅਤੇ ਫੋਰੈਂਸਿਕ ਅਧਿਕਾਰੀਆਂ ਨੇ ਪਾਇਆ ਕਿ ਚੋਰਾਂ ਨੇ ਬੈਂਕ ਦੇ ਨੇੜੇ ਇਕ ਖਾਲੀ ਪਲਾਟ 'ਚੋਂ ਕਰੀਬ ਚਾਰ ਫੁੱਟ ਚੌੜੀ ਅਤੇ 10 ਫੁੱਟ ਲੰਬੀ ਸੁਰੰਗ ਪੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਇਹ ਬੈਂਕ ਦੇ ਹੀ ਕਿਸੇ ਵਿਅਕਤੀ ਦਾ ਕੰਮ ਹੋ ਸਕਦਾ ਹੈ, ਜਿਸ ਨੇ ਇਸ ਘਟਨਾ 'ਚ ਪੇਸ਼ੇਵਰ ਅਪਰਾਧੀਆਂ ਦੀ ਮਦਦ ਕੀਤੀ। ਸਾਨੂੰ ਸਟਰਾਂਗ ਰੂਮ ਤੋਂ ਉਂਗਲੀਆਂ ਦੇ ਨਿਸ਼ਾਨ ਸਮੇਤ ਕੁਝ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਇਸ ਘਟਨਾ ਦਾ ਖ਼ੁਲਾਸਾ ਕਰਨ 'ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਚੋਰਾਂ ਨੇ ਇਸ ਇਲਾਕੇ ਦੀ ਪਹਿਲਾਂ ਤੋਂ ਰੇਕੀ ਜ਼ਰੂਰ ਕੀਤੀ ਸੀ ਅਤੇ ਉਹ ਇਸ ਬੈਂਕ ਦੇ ਨਿਰਮਾਣ, ਵਾਸਤੂਸ਼ਿਲਪ ਆਦਿ ਤੋਂ ਅਤੇ ਨਾਲ ਹੀ ਸਟਰਾਂਗ ਰੂਮ ਅਤੇ ਗੋਲਡ ਚੈਸਟ ਦੀ ਜਗ੍ਹਾ ਤੋਂ ਜਾਣੂੰ ਸਨ। ਪੁਲਸ ਕਮਿਸ਼ਨਰ ਬੀਪੀ ਜੋਗਦੰਡ ਨੇ ਕਿਹਾ ਕਿ ਇਸ ਘਟਨਾ ਦਾ ਪਤਾ ਸ਼ੁੱਕਰਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਬੈਂਕ ਦੇ ਅਧਿਕਾਰੀ ਉੱਥੇ ਪਹੁੰਚੇ ਅਤੇ ਪਾਇਆ ਕਿ ਗੋਲਡ ਚੈਸਟ ਅਤੇ ਸਟਰਾਂਗ ਰੂਮ ਦਾ ਦਰਵਾਜ਼ਾ ਖੁੱਲ੍ਹਿਆ ਸੀ। ਬੈਂਕ ਅਧਿਕਾਰੀਆਂ ਨੇ ਉਸ ਸੁਰੰਗ ਨੂੰ ਵੀ ਦੇਖਿਆ, ਜਿੱਥੋਂ ਚੋਰ ਸਟਰਾਂਗ ਰੂਮ 'ਚ ਦਾਖ਼ਲ ਹੋਏ ਸਨ। ਜੋਗਦੰਡ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀ, ਫੋਰੈਂਸਿਕ ਮਾਹਿਰ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸ ਵਿਚ ਬੈਂਕ ਦੇ ਪ੍ਰਬੰਧਕ ਨੀਰਜ ਰਾਏ ਨੇ ਪੁਲਸ ਨੂੰ ਦੱਸਿਆ ਕਿ 1.8 ਕਿਲੋਗ੍ਰਾਮ ਤੋਂ ਵੱਧ ਭਾਰ ਦਾ ਸੋਨਾ 29 ਲੋਕਾਂ ਦਾ ਸੀ, ਜਿਨ੍ਹਾਂ ਨੇ ਇਸ ਨੂੰ ਗਿਰਵੀ ਰੱਖ ਕੇ ਕਰਜ਼ ਲਿਆ ਸੀ।

PunjabKesari


author

DIsha

Content Editor

Related News