Spider Man ਸਟਾਈਲ ਨਾਲ ਘਰ ’ਚ ਵੜਿਆ ਚੋਰ, ਘਟਨਾ CCTV ’ਚ ਕੈਦ

Thursday, Dec 29, 2022 - 02:02 AM (IST)

Spider Man ਸਟਾਈਲ ਨਾਲ ਘਰ ’ਚ ਵੜਿਆ ਚੋਰ, ਘਟਨਾ CCTV ’ਚ ਕੈਦ

ਨਵੀਂ ਦਿੱਲੀ (ਏਜੰਸੀ)- ਉੱਤਰੀ ਪੂਰਬੀ ਦਿੱਲੀ ਦੇ ਲੋਕ 'ਸਪਾਈਡਰ ਮੈਨ' ਸਟਾਈਲ ’ਚ ਚੋਰ ਦੇ ਘਰ ’ਚ ਦਾਖਲ ਹੋਣ ਤੋਂ ਬਾਅਦ ਹੈਰਾਨ ਰਹਿ ਗਏ। ਸੀ.ਸੀ.ਟੀ.ਵੀ ਫੁਟੇਜ ’ਚ ਇਹ ਚੋਰ ਭਜਨਪੁਰਾ ਇਲਾਕੇ ’ਚ ਇਕ ਘਰ 'ਤੇ ਚੜ੍ਹਦਾ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਹਾਦਸੇ ਮਗਰੋਂ ਮੋਟਰਸਾਈਕਲ 'ਚ ਹੋਇਆ ਧਮਾਕਾ, ਨੌਜਵਾਨ ਨੇ ਤੜਫ-ਤੜਫ ਕੇ ਤੋੜਿਆ ਦਮ, ਲੋਕ ਬਣਾਉਂਦੇ ਰਹੇ ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾਂ ਨੇ ਦੱਸਿਆ ਕਿ ਚੋਰਾਂ ਨੇ ਮੰਗਲਵਾਰ ਤੜਕੇ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਦਾਖਲ ਹੋ ਕੇ ਤਿੰਨ ਮੋਬਾਈਲ ਫ਼ੋਨ ਅਤੇ 2 ਹਜ਼ਾਰ ਰੁਪਏ ਚੋਰੀ ਕਰ ਲਏ | ਘਰ ਦੇ ਮਾਲਕ ਭਾਰਤ ਭੂਸ਼ਣ ਮਲਹੋਤਰਾ ਨੇ ਦੱਸਿਆ ਕਿ ਚੋਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਘਰ ਕਰੀਬ 4.30 ਵਜੇ ਦਾਖਲ ਹੋਇਆ ਅਤੇ 4.45 ਵਜੇ ਚਲਾ ਗਿਆ। ਫਿਰ ਸਾਹਮਣੇ ਆਪਣੇ ਗੁਆਂਢੀ ਦੇ ਘਰ ਵੜ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News