ਅੰਮ੍ਰਿਤਸਰ ਤੋਂ ਡਿਬਰੂਗੜ੍ਹ ਤੱਕ ਛਾਈ ਸਾਲ ਦੀ ਸਭ ਤੋਂ ਸੰਘਣੀ ਧੁੰਦ, ਕਈ ਟਰੇਨਾਂ ਤੇ ਉਡਾਣਾਂ ਪ੍ਰਭਾਵਿਤ

Monday, Jan 15, 2024 - 09:14 AM (IST)

ਅੰਮ੍ਰਿਤਸਰ ਤੋਂ ਡਿਬਰੂਗੜ੍ਹ ਤੱਕ ਛਾਈ ਸਾਲ ਦੀ ਸਭ ਤੋਂ ਸੰਘਣੀ ਧੁੰਦ, ਕਈ ਟਰੇਨਾਂ ਤੇ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ (ਭਾਸ਼ਾ) - ਉੱਤਰੀ ਭਾਰਤ ਦੇ ਗਾਂਗੇਯ ਇਲਾਕੇ ’ਚ ਐਤਵਾਰ ਨੂੰ ਧੁੰਦ ਦੀ ਪਰਤ ਛਾਈ ਰਹੀ ਅਤੇ ਕਈ ਥਾਵਾਂ ’ਤੇ ਵਿਜ਼ੀਬਿਲਟੀ ਜ਼ੀਰੋ ਮੀਟਰ ਰਹੀ। ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ :     ਰਾਸ਼ਟਰਪਤੀ ਮੁਈਜ਼ੂ ਨੇ ਦਿਖਾਏ ਤੇਵਰ, '15 ਮਾਰਚ ਤੋਂ ਪਹਿਲਾਂ ਮਾਲਦੀਵ ਤੋਂ ਆਪਣੀਆਂ ਫੌਜਾਂ ਹਟਾਏ

ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 22 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ’ਚ ਪੰਜਾਬ ਅਤੇ ਉੱਤਰੀ ਰਾਜਸਥਾਨ ਤੋਂ ਉੱਤਰ-ਪੂਰਬ ਤੱਕ ਛਾਈ ਸੰਘਣੀ ਧੁੰਦ ਦੀ ਇੱਕ ਪਰਤ ਦਿਖਾਈ ਦਿੱਤੀ ਹੈ। ਪੂਰਬੀ ਤੱਟ ’ਤੇ ਕਿਤੇ-ਕਿਤੇ ਧੁੰਦ ਦਿਖਾਈ ਦਿੱਤਾ।

ਆਈ. ਐੱਮ. ਡੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ 10 ਵਜੇ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਸੰਘਣੀ ਧੁੰਦ ਛਾਈ ਰਹੀ। ਉਨ੍ਹਾਂ ਕਿਹਾ, ‘‘ਸਰਦੀਆਂ ਦੇ ਇਸ ਮੌਸਮ ’ਚ ਇਹ ਪਹਿਲੀ ਵਾਰ ਹੈ ਕਿ ਅੰਮ੍ਰਿਤਸਰ ਤੋਂ ਡਿਬਰੂਗੜ੍ਹ ਤੱਕ ਗੰਗਾਨਗਰ, ਪਟਿਆਲਾ, ਅੰਬਾਲਾ, ਚੰਡੀਗੜ੍ਹ, ਦਿੱਲੀ, ਬਰੇਲੀ, ਲਖਨਊ, ਬਹਿਰਾਇਚ, ਵਾਰਾਣਸੀ, ਪ੍ਰਯਾਗਰਾਜ ਅਤੇ ਤੇਜ਼ਪੁਰ (ਆਸਾਮ) ’ਚ ਵਿਜ਼ੀਬਿਲਟੀ ਜ਼ੀਰੋ ਮੀਟਰ ਸੀ।’’ ਉਨ੍ਹਾਂ ਕਿਹਾ, ‘‘ਇਹ ਇਸ ਮੌਸਮ ’ਚ ਸੰਘਣੀ ਧੁੰਦ ਦੀ ਸਭ ਤੋਂ ਲੰਬੀ ਮਿਆਦ ਰਹੀ ਹੈ। ਨਾਲ ਹੀ, ਇਹ ਹੁਣ ਤੱਕ ਦੀ ਸਭ ਤੋਂ ਸੰਘਣੀ ਧੁੰਦ ਹੈ।’’

ਇਹ ਵੀ ਪੜ੍ਹੋ :     ਰਾਮ ਮੰਦਿਰ : ਵਿਦੇਸ਼ ਤੋਂ 'ਮਾਤਾ ਸੀਤਾ' ਦੇ ਪੇਕਿਓਂ ਅਯੁੱਧਿਆ ਆਉਣਗੇ 3,000 ਤੋਂ ਵੱਧ ਕੀਮਤੀ ਤੋਹਫ਼ੇ

ਰਾਜਧਾਨੀ ਖੇਤਰ ’ਚ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ’ਤੇ ਪਾਬੰਦੀ

ਓਧਰ, ਕੇਂਦਰ ਸਰਕਾਰ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਵਿਗੜਦੀ ਹਵਾ ਗੁਣਵੱਤਾ ਦਰਮਿਆਨ ਖੇਤਰ ’ਚ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ਅਤੇ ਸੜਕਾਂ ’ਤੇ ਬੀ. ਐੱਸ-3 ਪੈਟਰੋਲ ਅਤੇ ਬੀ. ਐੱਸ-4 ਡੀਜ਼ਲ ਵਾਲੇ ਚਾਰ ਪਹੀਆ ਵਾਹਨ ਚਲਾਉਣ ’ਤੇ ਐਤਵਾਰ ਨੂੰ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਦਿੱਲੀ-ਐੱਨ. ਸੀ. ਆਰ. ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਣਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਕਾਨੂੰਨੀ ਸੰਸਥਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਕਿਹਾ ਕਿ ਪ੍ਰਤਿਕੂਲ ਮੌਸਮੀ ਸਥਿਤੀਆਂ ਅਤੇ ਸਥਾਨਕ ਪ੍ਰਦੂਸ਼ਣ ਸਰੋਤਾਂ ਕਾਰਨ, ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (ਸਵੇਰੇ 10 ਵਜੇ ਅਤੇ 11 ਵਜੇ ਕ੍ਰਮਵਾਰ 458 ਅਤੇ 457) ਕਾਫ਼ੀ ਵਧ ਗਿਆ ਹੈ।

ਇਹ ਵੀ ਪੜ੍ਹੋ :      iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News