ਸੰਘਣੇ ਕਾਲੇ ਬੱਦਲਾਂ ਦੀ ਲਪੇਟ ''ਚ ਨੋਇਡਾ ਦੇ ਸੈਕਟਰ 94 ਦੀ ਸਭ ਤੋਂ ਉੱਪਰਲੀ ਇਮਾਰਤ, ਵੀਡੀਓ ਵਾਇਰਲ

Friday, Jul 10, 2026 - 09:23 AM (IST)

ਸੰਘਣੇ ਕਾਲੇ ਬੱਦਲਾਂ ਦੀ ਲਪੇਟ ''ਚ ਨੋਇਡਾ ਦੇ ਸੈਕਟਰ 94 ਦੀ ਸਭ ਤੋਂ ਉੱਪਰਲੀ ਇਮਾਰਤ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮਾਨਸੂਨ ਇਸ ਸਮੇਂ ਆਪਣਾ ਕਹਿਰ ਬਰਸਾ ਰਿਹਾ ਹੈ। ਇਸ ਦੌਰਾਨ ਜੇਕਰ ਗੱਲ ਨੋਇਡਾ ਅਤੇ ਪੂਰੇ ਦਿੱਲੀ-ਐਨਸੀਆਰ ਦੀ ਕੀਤੀ ਜਾਵੇ ਤਾਂ ਉਥੇ ਮਾਨਸੂਨ ਦਾ ਪ੍ਰਭਾਵ ਪੂਰੀ ਤਰ੍ਹਾਂ ਜਾਰੀ ਹੈ। ਨਤੀਜੇ ਵਜੋਂ ਆਸਮਾਨ ਵਿਚ ਸੰਘਣੇ ਕਾਲੇ ਬੱਦਲ ਅਤੇ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਇਡਾ ਦੇ ਸੈਕਟਰ 94 ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸੁਪਰਨੋਵਾ ਸਪਾਈਰਾ ਟਾਵਰ ਵਰਗੀਆਂ ਗਗਨਚੁੰਬੀ ਇਮਾਰਤਾਂ ਦੇ ਉੱਪਰਲੇ ਹਿੱਸੇ ਬੱਦਲਾਂ ਦੀ ਸੰਘਣੀ ਚਾਦਰ ਨਾਲ ਢੱਕੇ ਹੋਏ ਦਿਖਾਈ ਦੇ ਰਹੇ ਹਨ। 

ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ IMD ਦਾ ਅਲਰਟ ਜਾਰੀ

 

#WATCH | Heavy, thick dark clouds, engulf the upper section of the Supernova, Spira Tower high rise building situated in Noida's Sector 94 pic.twitter.com/8TOy951MTX

— ANI (@ANI) July 9, 2026

ਇਸ ਨਾਲ ਦਿਨ ਵੇਲੇ ਹੀ ਨੋਇਡਾ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ। ਨੋਇਡਾ 'ਤੇ ਦੁਪਹਿਰ ਦੇ ਸਮੇਂ ਹਨ੍ਹੇਰਾ ਛਾ ਗਿਆ। ਤੇਜ਼ ਹਨ੍ਹੇਰੀ ਚੱਲਣ ਅਤੇ ਭਾਰੀ ਮੀਂਹ ਪੈਣ ਨਾਲ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲਿਆ। ਸੁਪਰਨੋਵਾ ਸਪਾਈਰਾ ਟਾਵਰ ਦੇ ਸਭ ਤੋਂ ਉੱਪਰਲੇ ਹਿੱਸੇ ਵਿਚ ਮੌਸਮ ਬਦਲਣ ਨਾਲ ਬੱਦਲ ਬਣਦੇ ਦਿਖਾਈ ਦਿੱਤੇ, ਜਿਸ ਨੂੰ ਦੇਖ ਲੋਕ ਹੈਰਾਨ ਹੋ ਗਏ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਹਨ ਅਤੇ ਟ੍ਰੈਫਿਕ ਜਾਮ ਵੀ ਹੋ ਗਿਆ ਹੈ। ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਲਈ ਅਲਰਟ ਜਾਰੀ ਕੀਤਾ ਹੈ। ਸੜਕਾਂ 'ਤੇ ਪਾਣੀ ਭਰਨ ਅਤੇ ਘੱਟ ਦ੍ਰਿਸ਼ਟੀ ਕਾਰਨ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News