‘Nifty ਦੀ ਅਗਨੀਪ੍ਰੀਖਿਆ, ਬੈਂਕਿੰਗ ਸੈਕਟਰ ਬਣਿਆ ਬਾਜ਼ਾਰ ਦੀ ਨਵੀਂ ਤਾਕਤ’

Saturday, Jun 27, 2026 - 07:11 PM (IST)

‘Nifty ਦੀ ਅਗਨੀਪ੍ਰੀਖਿਆ, ਬੈਂਕਿੰਗ ਸੈਕਟਰ ਬਣਿਆ ਬਾਜ਼ਾਰ ਦੀ ਨਵੀਂ ਤਾਕਤ’

ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ਅਜਿਹੇ ਫੈਸਲਾਕੁੰਨ ਮੋੜ ’ਚ ਖੜ੍ਹਾ ਹੈ ਜਿੱਥੇ ਅਗਲੇ ਕੁਝ ਸੈਸ਼ਨ ਆਉਣ ਵਾਲੇ ਮਹੀਨਿਆਂ ਦੀ ਦਿਸ਼ਾ ਤੈਅ ਕਰ ਸਕਦੇ ਹਨ। ਹਾਲੀਆ ਉਤਾਰ-ਚੜ੍ਹਾਅ ਦੇ ਬਾਵਜੂਦ ਨਿਫਟੀ ਨੇ 23,800 ਦੇ ਆਸ-ਪਾਸ ਮਜ਼ਬੂਤ ਸਮਰਥਨ ਦਿਖਾਇਆ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਹੇਠਲੇ ਪੱਧਰਾਂ ’ਤੇ ਖਰੀਦਦਾਰੀ ਅਜੇ ਵੀ ਜਾਰੀ ਹੈ। ਹਾਲਾਂਕਿ, ਬਾਜ਼ਾਰ ਦੀ ਅਸਲ ਤਾਕਤ ਇਸ ਸਮੇਂ ਬੈਂਕਿੰਗ ਸੈਕਟਰ ਤੋਂ ਆਉਂਦੀ ਵਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ

ਬੈਂਕ ਨਿਫਟੀ ਲਗਾਤਾਰ ਨਿਫਟੀ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਪੂਰੇ ਬਾਜ਼ਾਰ ਦੀ ਅਗਵਾਈ ਆਪਣੇ ਹੱਥਾਂ ’ਚ ਲੈਂਦਾ ਨਜ਼ਰ ਆ ਰਿਹਾ ਹੈ। ਮਾਰਚ 2026 ’ਚ ਬਣਿਆ ਗੈਪ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਬੈਂਕ ਨਿਫਟੀ ਦਾ ਤਕਨੀਕੀ ਢਾਂਚਾ ਹੋਰ ਮਜ਼ਬੂਤ ਹੋਇਆ ਹੈ ਅਤੇ ਸੂਚਕ ਅੰਕ ਆਪਣੇ ਪ੍ਰਮੁੱਖ ਛੋਟੀ ਮਿਆਦ ਦੇ ਮੂਵਿੰਗ ਐਵਰੇਜ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਸਭ ਤੋਂ ਅਹਿਮ ਬਦਲਾਅ ਇਹ ਹੈ ਕਿ ਅਗਵਾਈ ਹੁਣ ਜਨਤਕ ਖੇਤਰ ਦੇ ਬੈਂਕਾਂ ਤੋਂ ਨਿਕਲ ਕੇ ਨਿੱਜੀ ਖੇਤਰ ਦੇ ਬੈਂਕਾਂ ਵੱਲ ਤਬਦੀਲ ਹੁੰਦੀ ਵਿਖਾਈ ਦੇ ਰਹੀ ਹੈ, ਜੋ ਅਗਲੀ ਤੇਜ਼ੀ ਲਈ ਹਾਂ-ਪੱਖੀ ਸੰਕੇਤ ਮੰਨਿਆ ਜਾ ਸਕਦਾ ਹੈ। 57,500 ਦਾ ਪੱਧਰ ਬੈਂਕ ਨਿਫਟੀ ਲਈ ਮਜ਼ਬੂਤ ਆਧਾਰ ਬਣਿਆ ਹੋਇਆ ਹੈ, ਜਦਕਿ 59,400 ਦੇ ਉੱਪਰ ਸਥਾਈ ਬੜ੍ਹਤ ਇਸ ਨੂੰ 60,300 ਅਤੇ 60,900 ਵੱਲ ਲੈ ਕੇ ਜਾ ਸਕਦੀ ਹੈ।

ਇਹ ਵੀ ਪੜ੍ਹੋ1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ

ਦੂਜੇ ਪਾਸੇ, ਨਿਫਟੀ ਫਿਲਹਾਲ ਟ੍ਰੈਂਡਲਾਈਨ ਰੁਕਾਵਟ, 100-ਦਿਨਾ ਈ. ਐੱਮ. ਏ. ਅਤੇ ਆਰ. ਐੱਸ. ਆਈ. ਦੇ 60 ਪੱਧਰ ਦੇ ਆਸ-ਪਾਸ ਸੰਘਰਸ਼ ਕਰ ਰਿਹਾ ਹੈ। 24,250–24,260 ਦਾ ਖੇਤਰ ਨੇੜਲੇ ਸਮੇਂ ਦੀ ਸਭ ਤੋਂ ਵੱਡੀ ਰੁਕਾਵਟ ਬਣਿਆ ਹੋਇਆ ਹੈ, ਜਦਕਿ 24,500–24,600 ਦਾ ਘੇਰਾ ਨਵੀਂ ਤੇਜ਼ੀ ਦੀ ਪੁਸ਼ਟੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਲੰਬੇ ਸਮੇਂ ਤੋਂ ਸ਼ਾਂਤ ਪਏ ਕਈ ਲਾਰਜਕੈਪ ਸ਼ੇਅਰਾਂ ’ਚ ਪਰਤਦੀ ਖਰੀਦਦਾਰੀ ਇਹ ਸੰਕੇਤ ਦਿੰਦੀ ਹੈ ਕਿ ਬਾਜ਼ਾਰ ’ਚ ਹਿੱਸੇਦਾਰੀ ਦਾ ਘੇਰਾ ਲਗਾਤਾਰ ਵਧ ਰਿਹਾ ਹੈ ਅਤੇ ‘ਸਲੀਪਿੰਗ ਜਾਇੰਟਸ’ (ਮਹਾਰਥੀ) ਫਿਰ ਤੋਂ ਸਰਗਰਮ ਹੋ ਰਹੇ ਹਨ। ਡੈਰੀਵੇਟਿਵ ਅੰਕੜੇ ਵੀ ਹਾਂ-ਪੱਖੀ ਸੰਕੇਤ ਦੇ ਰਹੇ ਹਨ, ਜਿੱਥੇ 24,000 ਸਟ੍ਰਾਈਕ ’ਤੇ ਕਾਲ ਅਨਵਾਈਂਡਿੰਗ ਅਤੇ ਮਜ਼ਬੂਤ ਪੁਟ ਪੁਜੀਸ਼ਨ ਇਹ ਦਰਸਾਉਂਦੀ ਹੈ ਕਿ ਬੁਲਸ ਹੌਲੀ-ਹੌਲੀ ਕੰਟਰੋਲ ਹਾਸਲ ਕਰ ਰਹੇ ਹਨ।

ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ

ਲੱਗਭਗ 1.02 ਦਾ ਪੀ. ਸੀ. ਆਰ. ਬਾਜ਼ਾਰ ’ਚ ਅੱਗੇ ਦੀ ਤੇਜ਼ੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ। ਇੰਡੀਆ ਵੀ. ਆਈ. ਐਕਸ. 13 ਦੇ ਆਸ-ਪਾਸ ਹੋਣ ਦੇ ਬਾਵਜੂਦ ਬਾਜ਼ਾਰ ’ਚ ਤਿੱਖਾ ਉਤਾਰ-ਚੜ੍ਹਾਅ ਬਣਿਆ ਹੋਇਆ ਹੈ, ਜੋ ਕਿਸੇ ਵੱਡੇ ਬ੍ਰੇਕਆਊਟ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ। ਗਲੋਬਲ ਮੋਰਚੇ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਭਾਰਤ ਲਈ ਰਾਹਤ ਵਾਲੀ ਸਾਬਤ ਹੋ ਰਹੀ ਹੈ, ਜਦਕਿ ਮਜ਼ਬੂਤ ਡਾਲਰ ਅਤੇ ਸਖ਼ਤ ਅਮਰੀਕੀ ਮਾਨੇਟਰੀ ਪਾਲਿਸੀ ਕਾਰਨ ਸੋਨਾ ਅਤੇ ਚਾਂਦੀ ਦਬਾਅ ’ਚ ਹਨ। ਇਸ ਦੇ ਬਾਵਜੂਦ ਭਾਰਤੀ ਰੁਪਇਆ ਮੁਕਾਬਲਤਨ ਮਜ਼ਬੂਤ ਬਣਿਆ ਹੋਇਆ ਹੈ, ਜੋ ਘਰੇਲੂ ਅਰਥਵਿਵਸਥਾ ਦੀ ਮਜ਼ਬੂਤੀ ਦਾ ਸੰਕੇਤ ਹੈ। ਬਾਜ਼ਾਰ ਹੁਣ ਅਮਰੀਕਾ-ਈਰਾਨ ਤਣਾਅ ਵਰਗੇ ਭੂ-ਸਿਆਸੀ ਮੁੱਦਿਆਂ ਤੋਂ ਅੱਗੇ ਵਧ ਕੇ ਮਾਲੀ ਸਾਲ 2027 ਦੀ ਆਮਦਨ ਵਾਧੇ ਅਤੇ ਆਰਥਿਕ ਸਰਗਰਮੀਆਂ ’ਚ ਵਧੇਰੇ ਧਿਆਨ ਦਿੰਦਾ ਵਿਖਾਈ ਦੇ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕਾਂ ’ਚ ਜਾਰੀ ਮਜ਼ਬੂਤੀ ਵੀ ਇਸੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਜਦੋਂ ਤੱਕ ਨਿਫਟੀ 23,800 ਅਤੇ ਬੈਂਕ ਨਿਫਟੀ 57,500 ਦੇ ਉੱਪਰ ਬਣੇ ਰਹਿੰਦੇ ਹਨ, ਉਦੋਂ ਤੱਕ ਗਿਰਾਵਟ ’ਤੇ ਖਰੀਦਦਾਰੀ ਦੀ ਰਣਨੀਤੀ ਨਿਵੇਸ਼ਕਾਂ ਲਈ ਵਧੇਰੇ ਢੁਕਵੀਂ ਵਿਖਾਈ ਦਿੰਦੀ ਹੈ, ਜਦਕਿ 24,600 ਦੇ ਉੱਪਰ ਦਾ ਬ੍ਰੇਕਆਊਟ ਬਾਜ਼ਾਰ ’ਚ ਨਵੀਂ ਤੇਜ਼ੀ ਦੀ ਸ਼ੁਰੂਆਤ ਕਰ ਸਕਦਾ ਹੈ।

ਸ਼ਸ਼ਾਂਕ ਬਾਂਸਲ, (ਸੇਬੀ ਵੱਲੋਂ ਰਜਿਸਟਰਡ ਰਿਸਰਚ ਐਨਾਲਿਸਟ – INH000010715)

ਇਹ ਵੀ ਪੜ੍ਹੋ :  ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News