ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ

Thursday, Jul 09, 2026 - 08:23 AM (IST)

ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਮਹਾਰਾਸ਼ਟਰ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨਾਲ ਪੂਰਾ ਸ਼ਹਿਰ ਪਾਣੀ ਨਾਲ ਭਰ ਗਿਆ। ਨਦੀਆਂ ਵਿਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ। ਭਾਰੀ ਬਾਰਿਸ਼ ਪੈਣ ਕਾਰਨ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ HPCL ਪਤਾਲਗੰਗਾ LPG ਬੋਤਲਿੰਗ ਪਲਾਂਟ ਵਿੱਚ ਪਾਣੀ ਭਰ ਜਾਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਹੜ੍ਹ ਦਾ ਪਾਣੀ LPG ਬੋਤਲਿੰਗ ਪਲਾਂਟ ਵਿੱਚ ਦਾਖਲ ਹੋਣ ਨਾਲ ਅੰਦਰ ਪਏ ਲਗਭਗ 3,000 ਭਰੇ ਅਤੇ ਖਾਲੀ ਗੈਸ ਸਿਲੰਡਰ ਪਤਾਲਗੰਗਾ ਨਦੀ ਵਿੱਚ ਵਹਿ ਗਏ। 

ਪੜ੍ਹੋ ਇਹ ਵੀ - ਡਿਲੀਵਰੀ ਲਈ ਜਾ ਰਹੀ ਔਰਤ ਨੇ ਆਟੋ 'ਚ ਦੇ'ਤਾ 4 ਬੱਚਿਆਂ ਨੂੰ ਜਨਮ, ਇਕ ਦੀ ਵੀ ਨਾ ਬਚੀ ਜਾਨ

 

ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਸਥਾਨਕ ਪ੍ਰਸ਼ਾਸਨ ਅਤੇ ਜ਼ਿਲ੍ਹਾ ਕੁਲੈਕਟਰ ਨੇ ਲੋਕਾਂ ਨੂੰ ਇਨ੍ਹਾਂ ਨੂੰ ਨਾ ਛੂਹਣ ਦੀ ਸਖ਼ਤ ਚੇਤਾਵਨੀ ਦਿੱਤੀ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਵਿੱਚ ਵਹਿ ਗਏ ਸਿਲੰਡਰਾਂ ਨੂੰ ਨਾ ਛੂਹਣ, ਉਨ੍ਹਾਂ ਨੂੰ ਘਰ ਨਾ ਲਿਜਾਣ। ਇਸ ਘਟਨਾ ਤੋਂ ਬਾਅਦ ਸਿਲੰਡਰ ਵਿਚੋਂ ਗੈਸ ਲੀਕ ਜਾਂ ਕੁਝ ਹੋਰ ਹੋਣ ਨਾਲ ਇਹ ਖ਼ਤਰਨਾਕ ਹੋ ਸਕਦਾ ਹੈ। ਨਦੀ ਵਿਚ ਵਹਿ ਰਹੇ 3000 ਹਜ਼ਾਰ ਸਿਲੰਡਰਾਂ ਦੀ ਸਥਿਤੀ 'ਤੇ ਅਧਿਕਾਰੀਆਂ ਵਲੋਂ ਨਜ਼ਰ ਰੱਖੀ ਜਾ ਰਹੀ ਹੈ। ਵਹਿ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ

 

ਜ਼ਿਲ੍ਹਾ ਪ੍ਰਸ਼ਾਸਨ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸਿਲੰਡਰ ਮਿਲਦਾ ਹੈ, ਤਾਂ ਉਹ ਇਸਨੂੰ ਤੁਰੰਤ HPCL, ਨਜ਼ਦੀਕੀ ਅਧਿਕਾਰਤ HPCL LPG ਡੀਲਰ ਨੂੰ ਸੌਂਪ ਦੇਣ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਲੱਕੜਾਂ ਦੇ ਪਾਣੀ ਵਿਚ ਵਹਿ ਜਾਣ ਦੀ ਵੀਡੀਓ ਵੀ ਵਾਇਰਲ ਹੋਈ ਸੀ। ਸਿਲੰਡਰ ਅਤੇ ਲੱਕੜਾਂ ਦੇ ਪਾਣੀ ਵਿਚ ਰੁੜ੍ਹ ਜਾਣ ਵਾਲੀ ਵੀਡੀਓ ਫ਼ਿਲਮ ਪੁਸ਼ਪਾ ਦੀ ਚੰਦਨ ਲਕੜ ਵਾਂਗ ਵਾਇਰਲ ਹੋ ਰਹੀ ਹੈ। ਜੋ ਇਸ ਸਮੇਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪੜ੍ਹੋ ਇਹ ਵੀ - ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ ਹੈਰਾਨੀਜਨਕ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News