ਬੀਜਿੰਗ ਦੀ ਸਭ ਤੋਂ ਉੱਚੀ ਇਮਾਰਤ ਨਾਲ ਪਲੇਨ ਟਕਰਾਇਆ! ਉੱਡੇ ਪਰਖੱਚੇ (Video)
Friday, Jun 26, 2026 - 08:08 PM (IST)
ਬੀਜਿੰਗ : ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਛੋਟਾ ਜਹਾਜ਼ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ 'ਸਿਟਿਕ ਟਾਵਰ' ਨਾਲ ਟਕਰਾ ਗਿਆ। ਇਹ ਇਮਾਰਤ 109 ਮੰਜ਼ਿਲਾਂ ਉੱਚੀ ਹੈ ਅਤੇ ਇਸ ਨੂੰ 'ਚਾਈਨਾ ਜ਼ੂਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਸਰੋਤਾਂ ਅਨੁਸਾਰ, ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਪੂਰੀ ਤਰ੍ਹਾਂ ਟੁਕੜੇ-ਟੁਕੜੇ ਹੋ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ 1,700 ਫੁੱਟ ਉੱਚੀ ਇਮਾਰਤ ਤੋਂ ਜਹਾਜ਼ ਦਾ ਮਲਬਾ ਹੇਠਾਂ ਡਿੱਗਦਾ ਦਿਖਾਈ ਦੇ ਰਿਹਾ ਹੈ। ਜਹਾਜ਼ ਦੇ ਟਕਰਾਉਣ ਨਾਲ ਇਮਾਰਤ ਦੀਆਂ ਦੋ ਖਿੜਕੀਆਂ ਟੁੱਟ ਗਈਆਂ ਅਤੇ ਹੇਠਾਂ ਗਰਾਊਂਡ ਫਲੋਰ 'ਤੇ ਸੰਘਣਾ ਧੂੰਆਂ ਉੱਠਦਾ ਦੇਖਿਆ ਗਿਆ।
🚨🇨🇳 A small plane just crashed into Beijing's tallest skyscraper, the 1,732-foot CITIC Tower, leaving a visible hole 109 stories up.
— Mario Nawfal (@MarioNawfal) June 26, 2026
The aircraft, a Sunward SA60L "Aurora" light plane, reportedly deviated from its flight path while returning to Shifosi Airport.
Debris,… pic.twitter.com/SS2U29IZZU
ਹਾਦਸਾਗ੍ਰਸਤ ਜਹਾਜ਼ ਇੱਕ ਹਲਕਾ ਸਪੋਰਟ ਏਅਰਕ੍ਰਾਫਟ ਸੀ, ਜਿਸਦਾ ਰਜਿਸਟ੍ਰੇਸ਼ਨ ਨੰਬਰ B-12PP ਸੀ। ਰਿਪੋਰਟਾਂ ਮੁਤਾਬਕ ਪਾਇਲਟ ਇਕੱਲਾ ਉਡਾਣ ਭਰ ਰਿਹਾ ਸੀ ਅਤੇ ਉਸਨੇ ਸ਼ਿਫੋਸੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜਹਾਜ਼ ਸ਼ਾਮ 5:40 ਵਜੇ ਲੈਂਡਿੰਗ ਲਈ ਵਾਪਸ ਪਰਤ ਰਿਹਾ ਸੀ, ਪਰ ਆਪਣੇ ਤੈਅ ਰਸਤੇ ਤੋਂ ਭਟਕ ਗਿਆ ਅਤੇ ਉਸ ਦਾ ਸੰਪਰਕ ਟੁੱਟ ਗਿਆ।
ਘਟਨਾ ਤੋਂ ਤੁਰੰਤ ਬਾਅਦ ਬੀਜਿੰਗ ਦੀਆਂ ਬਚਾਅ ਏਜੰਸੀਆਂ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ। ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਫਿਲਹਾਲ ਇਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਬੀਜਿੰਗ ਵਿੱਚ ਡਰੋਨ ਅਤੇ ਹੋਰ ਉਡਾਣਾਂ ਨੂੰ ਲੈ ਕੇ ਪਹਿਲਾਂ ਹੀ ਸਖ਼ਤ ਨਿਯਮ ਲਾਗੂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
