ਸ਼ੇਅਰ ਬਾਇਬੈਕ ’ਚ ਸੇਬੀ ਦੇ ਨਵੇਂ ਨਿਯਮ ਲਾਗੂ, 1 ਅਗਸਤ ਤੋਂ ਓਪਨ ਮਾਰਕੀਟ ’ਚ ਫਿਰ ਹੋਵੇਗੀ ਸ਼ੇਅਰਾਂ ਦੀ ਵਾਪਸ ਖਰੀਦ

Wednesday, Jul 08, 2026 - 01:47 PM (IST)

ਸ਼ੇਅਰ ਬਾਇਬੈਕ ’ਚ ਸੇਬੀ ਦੇ ਨਵੇਂ ਨਿਯਮ ਲਾਗੂ, 1 ਅਗਸਤ ਤੋਂ ਓਪਨ ਮਾਰਕੀਟ ’ਚ ਫਿਰ ਹੋਵੇਗੀ ਸ਼ੇਅਰਾਂ ਦੀ ਵਾਪਸ ਖਰੀਦ

ਬਿਜ਼ਨੈੱਸ ਡੈਸਕ - ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਓਪਨ ਮਾਰਕੀਟ ’ਚ ਸ਼ੇਅਰ ਬਾਇਬੈਕ ਦੀ ਵਿਵਸਥਾ ਨੂੰ ਫਿਰ ਤੋਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਤਹਿਤ ਕੰਪਨੀਆਂ ਹੁਣ 1 ਅਗਸਤ ਤੋਂ ਓਪਨ ਮਾਰਕੀਟ ’ਚ ਆਪਣੇ ਹੀ ਸ਼ੇਅਰਾਂ ਦੀ ਵਾਪਸ ਖਰੀਦਦਾਰੀ ਕਰ ਸਕਣਗੀਆਂ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ

ਇਸ ਦੇ ਨਾਲ ਹੀ ਬਾਇਬੈਕ ਪ੍ਰਕਿਰਿਆ ਦੀ ਸਮਾਂ-ਹੱਦ ਵੱਧ ਤੋਂ ਵੱਧ 66 ਕੰਮਕਾਜੀ ਦਿਨ ਤੈਅ ਕੀਤੀ ਗਈ ਹੈ। ਸੇਬੀ ਦੇ ਨਵੇਂ ਨਿਯਮਾਂ ਤਹਿਤ ਕੰਪਨੀਆਂ ਬਾਇਬੈਕ ਲਈ ਵੱਖਰੇ ਤੌਰ ’ਤੇ ‘ਬਾਇਬੈਕ ਵਿੰਡੋ’ ਤੋਂ ਬਿਨਾਂ ਨਿਯਮਤ ਕਾਰੋਬਾਰੀ ਵਿਵਸਥਾ ਜ਼ਰੀਏ ਵਾਪਸ ਖਰੀਦ ਕਰ ਸਕਣਗੀਆਂ। ਇਸ ਕਦਮ ਦਾ ਮਕਸਦ ਸੁਗਮਤਾ ਅਤੇ ਸੰਚਾਲਨ ਕੁਸ਼ਲਤਾ ਵਧਾਉਣਾ ਹੈ। ਨਾਲ ਹੀ, ਸੂਚੀਬੱਧ ਕੰਪਨੀਆਂ ਲਈ ਪੂੰਜੀ ਅਲਾਟਮੈਂਟ ਦੇ ਇਕ ਸਾਧਨ ਵਜੋਂ ਵਾਪਸੀ-ਖਰੀਦ ਨੂੰ ਵਧੇਰੇ ਆਕਰਸ਼ਕ ਬਣਾਉਣਾ ਵੀ ਹੈ।

ਇਹ ਵੀ ਪੜ੍ਹੋ :    UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ ਲਈ ਨਹੀਂ ਲਗਾਉਣੇ ਪੈਣਗੇ ਚੱਕਰ

ਪਹਿਲਾਂ ਕਿਉਂ ਲੱਗੀ ਸੀ ਰੋਕ

ਬਾਜ਼ਾਰ ਰੈਗੂਲੇਟਰ ਨੇ 2025 ’ਚ ਖੁੱਲ੍ਹੇ ਬਾਜ਼ਾਰ ਰਾਹੀਂ ਸ਼ੇਅਰ ਵਾਪਸ ਖਰੀਦਣ ਦੀ ਵਿਵਸਥਾ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰ ਦਿੱਤਾ ਸੀ। ਰੈਗੂਲੇਟਰ ਨੇ ਉਸ ਸਮੇਂ ਸ਼ੇਅਰਧਾਰਕਾਂ ਨਾਲ ਨਾ-ਬਰਾਬਰੀ ਵਾਲਾ ਵਿਹਾਰ ਅਤੇ ਟੈਕਸ ਸਬੰਧੀ ਵਿਗਾੜਾਂ ’ਤੇ ਚਿੰਤਾ ਪ੍ਰਗਟਾਈ ਸੀ, ਕਿਉਂਕਿ ਇਹ ਵਿਵਸਥਾ ਚੋਣਵੇਂ ਨਿਵੇਸ਼ਕਾਂ ਦੇ ਪੱਖ ’ਚ ਮੰਨੀ ਜਾਂਦੀ ਸੀ।

ਇਹ ਵੀ ਪੜ੍ਹੋ :  LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ

ਇਸ ਵਿਵਸਥਾ ਦੀ ਬਹਾਲੀ ਨਾਲ ਕੰਪਨੀਆਂ ਵੱਲੋਂ ਸ਼ੇਅਰਧਾਰਕਾਂ ਨੂੰ ਵਾਧੂ ਨਕਦੀ ਮੋੜਨ ਅਤੇ ਵਿਸ਼ੇਸ਼ ਤੌਰ ’ਤੇ ਬਾਜ਼ਾਰ ’ਚ ਕਮਜ਼ੋਰੀ ਦੇ ਦੌਰ ’ਚ ਸ਼ੇਅਰ ਕੀਮਤਾਂ ਨੂੰ ਸਹਾਰਾ ਦੇਣ ਲਈ ਵਿਆਪਕ ਤੌਰ ’ਤੇ ਅਪਣਾਏ ਜਾਣ ਵਾਲੇ ਪੂੰਜੀ ਪ੍ਰਬੰਧਨ ਦੇ ਇਸ ਮਾਧਿਅਮ ਨੂੰ ਫਿਰ ਤੋਂ ਉਤਸ਼ਾਹ ਮਿਲਣ ਦੀ ਉਮੀਦ ਹੈ।

ਬਾਇਬੈਕ ਦੀ ਹੱਦ 15 ਫੀਸਦੀ ਤੈਅ

ਸੇਬੀ ਨੇ 1 ਜੁਲਾਈ ਦੇ ਨੋਟੀਫਿਕੇਸ਼ਨ ’ਚ ਕਿਹਾ, ‘‘1 ਅਗਸਤ 2026 ਤੋਂ ਲਾਗੂ ਸ਼ੇਅਰ ਬਾਜ਼ਾਰ ਰਾਹੀਂ ਖੁੱਲ੍ਹੇ ਬਾਜ਼ਾਰ ’ਚ ਸ਼ੇਅਰਾਂ ਦੀ ਵਾਪਸ ਖਰੀਦਦਾਰੀ ਕੰਪਨੀ ਦੀ ਚੁਕਤਾ ਪੂੰਜੀ ਅਤੇ ਮੁਕਤ ਭੰਡਾਰ ਦੇ 15 ਫੀਸਦੀ ਤੋਂ ਘੱਟ ਹੋਵੇਗੀ। ਇਸ ਦੀ ਗਣਨਾ ਕੰਪਨੀ ਦੇ ਸਟੈਂਡਅਲੋਨ ਅਤੇ ਏਕੀਕ੍ਰਿਤ ਵਿੱਤੀ ਵੇਰਵਿਆਂ ਦੇ ਆਧਾਰ ’ਤੇ ਕੀਤੀ ਜਾਵੇਗੀ।’’ ਇਸ ਸਬੰਧ ’ਚ ਸੇਬੀ ਦੇ ਨਿਰਦੇਸ਼ਕ ਮੰਡਲ ਨੇ ਜੂਨ ’ਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋ : PF 'ਚ 1800 ਰੁਪਏ ਦੀ ਕਟੌਤੀ ਵਾਲੇ ਨਿਯਮ ਨਾਲ ਕਿਸ ਨੂੰ ਹੋਵੇਗਾ ਫ਼ਾਇਦਾ ਤੇ ਕਿਸ ਨੂੰ ਹੋਵੇਗਾ ਨੁਕਸਾਨ...

4 ਕੰਮਕਾਜੀ ਦਿਨਾਂ ’ਚ ਖੁੱਲ੍ਹੇਗੀ ਪੇਸ਼ਕਸ਼

ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਰਾਹੀਂ ਖੁੱਲ੍ਹੇ ਬਾਜ਼ਾਰ ’ਚ ਸ਼ੇਅਰ ਵਾਪਸ ਖਰੀਦਣ ਦੀ ਪ੍ਰਕਿਰਿਆ ਪੇਸ਼ਕਸ਼ ਖੁੱਲ੍ਹਣ ਦੀ ਤਰੀਕ ਤੋਂ 66 ਕੰਮਕਾਜੀ ਦਿਨਾਂ ਦੇ ਅੰਦਰ ਪੂਰੀ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਇਹ ਸਮਾਂ-ਹੱਦ ਵੱਧ ਤੋਂ ਵੱਧ 6 ਮਹੀਨਿਆਂ ਤੱਕ ਹੋ ਸਕਦੀ ਸੀ। ਸੇਬੀ ਨੇ ਕਿਹਾ, ‘‘ਵਾਪਸੀ-ਖਰੀਦ ਦੀ ਪੇਸ਼ਕਸ਼ ਜਨਤਕ ਐਲਾਨ ਦੀ ਤਰੀਕ ਤੋਂ 4 ਕੰਮਕਾਜੀ ਦਿਨਾਂ ਦੇ ਅੰਦਰ ਖੁੱਲ੍ਹੇਗੀ ਅਤੇ ਪੇਸ਼ਕਸ਼ ਖੁੱਲ੍ਹਣ ਦੀ ਤਰੀਕ ਤੋਂ 66 ਕੰਮਕਾਜੀ ਦਿਨਾਂ ਦੇ ਅੰਦਰ ਬੰਦ ਹੋਵੇਗੀ।’’

ਮਰਚੈਂਟ ਬੈਂਕਰ ਦੀ ਨਿਯੁਕਤੀ ਹੁਣ ਆਪਸ਼ਨਲ

ਲਾਗਤ ਘੱਟ ਕਰਨ ਅਤੇ ਕਾਰੋਬਾਰ ਕਰਨ ’ਚ ਆਸਾਨੀ ਵਧਾਉਣ ਲਈ ਸੇਬੀ ਨੇ ਕਿਹਾ ਕਿ ਹੁਣ ਸ਼ੇਅਰ ਵਾਪਸ ਖਰੀਦ ਣ ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਕਰਨਾ ਕੰਪਨੀ ਦੀ ਇੱਛਾ ’ਤੇ ਨਿਰਭਰ ਹੋਵੇਗਾ। ਜੇਕਰ ਕੋਈ ਕੰਪਨੀ ਮਰਚੈਂਟ ਬੈਂਕਰ ਨਿਯੁਕਤ ਨਹੀਂ ਕਰਦੀ ਹੈ ਤਾਂ ਉਸ ਵੱਲੋਂ ਕੀਤੇ ਜਾਣ ਵਾਲੇ ਕੰਮ ਕੰਪਨੀ, ਪਾਲਣਾ ਅਧਿਕਾਰੀ, ਕਾਨੂੰਨੀ ਆਡੀਟਰ, ਸਕੱਤਰੇਤ ਆਡੀਟਰ ਅਤੇ ਸ਼ੇਅਰ ਬਾਜ਼ਾਰਾਂ ਨੂੰ ਸੌਂਪੇ ਜਾਣਗੇ।

ਸਕੱਤਰੇਤ ਅਤੇ ਕਾਨੂੰਨੀ ਆਡੀਟਰ ਨਿਭਾਉਣਗੇ ਅਹਿਮ ਭੂਮਿਕਾ

ਕਾਨੂੰਨੀ ਆਡੀਟਰ ਐਸਕਰੋ ਖਾਤਿਆਂ ਦੀ ਨਿਗਰਾਨੀ ਕਰੇਗਾ, ਜਿਸ ’ਚ ਬੈਂਕ ਗਾਰੰਟੀ, ਨਕਦ ਜਮ੍ਹਾ, ‘ਐਸਕਰੋ’ ਫੰਡਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਜਾਰੀ ਕਰਨਾ ਸ਼ਾਮਲ ਹੋਵੇਗਾ। ਪਾਲਣਾ ਅਧਿਕਾਰੀ ਖੁੱਲ੍ਹੇ ਬਾਜ਼ਾਰ ’ਚ ਵਾਪਸੀ-ਖਰੀਦ ਤਹਿਤ ਸ਼ੇਅਰ ਨੂੰ ਖਤਮ (ਐਕਸਟਿੰਗੁਇਸ਼) ਕੀਤੇ ਜਾਣ ਦੀ ਨਿਗਰਾਨੀ ਕਰੇਗਾ ਅਤੇ ਪ੍ਰਮਾਣਿਤ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News