ਡਬਲਿਊ.ਐੱਚ.ਓ. ਮੁਤਾਬਕ ਕੁਵੈਤੀ ਹੁੰਦੇ ਹਨ ਸਭ ਤੋਂ ਆਲਸੀ, ਜਾਣੋਂ ਕੀ ਹੈ ਭਾਰਤੀਆਂ ਦਾ ਹਾਲ
Tuesday, Sep 11, 2018 - 01:21 AM (IST)
ਨਵੀਂ ਦਿੱਲੀ— ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਦੇ ਆਲਸੀ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਡਬਲਿਊ.ਐੱਚ.ਓ. ਦੀ ਸੂਚੀ ਮੁਤਾਬਕ ਕੁਵੈਤ ਨੂੰ ਸਭ ਤੋਂ ਆਲਸੀ ਦੇਸ਼ਾਂ ਦੀ ਲਿਸਟ 'ਚ ਟਾਪ 'ਤੇ ਰੱਖਿਆ ਗਿਆ ਹੈ ਤਾਂ ਉਥੇ ਯੁਗਾਂਡਾ ਸਭ ਤੋਂ ਊਰਜਾਵਾਨ ਦੇਸ਼ ਹੈ। ਡਬਲਿਊ.ਐੱਚ.ਓ. ਵਲੋਂ ਜਾਰੀ ਕੀਤੇ ਗਈ ਇਕ ਰਿਪੋਰਟ ਦੁਨੀਆ 'ਚ ਹਰ ਚਾਰਾਂ 'ਚੋਂ ਇਕ ਵਿਅਕਤੀ ਰੁਜ਼ਾਨਾ ਕਸਰਤ ਨਹੀਂ ਕਰਦੇ ਹਨ।
ਇਹ ਸਰਵੇ 168 ਦੇਸ਼ਾਂ 'ਤੇ ਕੀਤਾ ਗਿਆ, ਜਿਸ 'ਚ ਯੁਗਾਂਡਾ ਨੂੰ ਸਭ ਤੋਂ ਐਨਰਜੈਟਿਕ ਦੇਸ਼ ਮੰਨਿਆ ਗਿਆ ਹੈ। ਉਹ ਆਲਸੀ ਦੇਸ਼ਾਂ ਦੀ ਲਿਸਟ 'ਚ ਸਭ ਤੋਂ ਹੇਠਾਂ ਹੈ। ਇਸ ਸੂਚੀ 'ਚ ਅਮਰੀਕਾ 143ਵੇਂ ਨੰਬਰ 'ਤੇ ਹੈ, ਜਦਕਿ ਯੂ.ਕੇ. 123ਵੇਂ ਨੰਬਰ 'ਤੇ ਹੈ। ਉਥੇ ਹੀ ਸਿੰਗਾਪੁਰ 126ਵੇਂ ਨੰਬਰ 'ਤੇ ਹੈ ਜਦਕਿ ਆਸਟ੍ਰੇਲੀਆ 97ਵੇਂ ਨਬੰਰ 'ਤੇ ਹੈ। ਵਰਲਡ ਹੈਲਥ ਆਰਗੇਨਾਜ਼ੇਸ਼ਨ ਦੇ ਸਰਵੇ 'ਚ ਸਭ ਤੋਂ ਅਖੀਰ ਨੰਬਰ ਕੁਵੈਤ ਦਾ ਹੈ। ਇਸ ਲਿਸਟ ਮੁਤਾਬਕ ਕੁਵੈਤ, ਅਮਰੀਕਨ ਸਮੋਆ, ਸਾਊਦੀ ਅਰਬ ਤੇ ਇਰਾਕ ਦੇ ਅੱਧੇ ਤੋਂ ਜ਼ਿਆਦਾ ਲੋਕ ਰੁਜ਼ਾਨਾ ਐਕਸਰਸਾਈਜ਼ ਨਹੀਂ ਕਰਦੇ ਹਨ।
ਇਸ ਲਿਸਟ 'ਚ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੂੰ 117ਵੇਂ ਰੈਂਕ ਤੇ ਰੱਖਿਆ ਗਿਆ ਹੈ। ਯੋਗ ਨੂੰ ਵਿਸ਼ਵ 'ਚ ਪਹਿਚਾਨ ਦਿਵਾਉਣ ਵਾਲੇ ਭਾਰਤ ਦੇ ਲੋਕ ਆਲਸੀ ਲੋਕਾਂ ਦੀ ਲਿਸਟ 'ਚ 117ਵੇਂ ਨੰਬਰ 'ਤੇ ਹਨ। ਇਸ ਰਿਪੋਰਟ ਮੁਤਾਬਕ ਅਮੀਰ ਦੇਸ਼ ਦੇ ਲੋਕਾਂ ਮੁਕਾਬਲੇ ਗਰੀਬ ਦੇਸ਼ ਦੇ ਲੋਕ ਘੱਟ ਆਲਸੀ ਹੁੰਦੇ ਹਨ। ਰਿਪੋਰਟ ਉਨ੍ਹਾਂ ਲੋਕਾਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ, ਜੋ ਲੋਕ ਰੁਜ਼ਾਨਾ ਘੱਟ ਤੋਂ ਘੱਟ 75 ਮਿੰਟ ਕਸਰਤ ਕਰਦੇ ਹਨ।
