ਆਂਧਰਾ ਪ੍ਰਦੇਸ਼ 'ਚ ਹੋਣਗੀਆਂ ਤਿੰਨ ਰਾਜਧਾਨੀਆਂ, ਸਰਕਾਰ ਨੇ ਪ੍ਰਸਤਾਵ ਕੀਤਾ ਪਾਸ

01/20/2020 11:29:26 PM

ਨਵੀਂ ਦਿੱਲੀ — ਆਂਧਰਾ ਪ੍ਰਦੇਸ਼ 'ਚ ਤਿੰਨ ਰਾਜਧਾਨੀ ਦੇ ਫਾਰਮੂਲੇ ਨੂੰ ਵਿਧਾਨ ਸਭਾ ਤੋਂ ਮਨਜ਼ੂਰੀ ਮਿਲ ਗਈ ਹੈ। ਜਨਗਮੋਹਨ ਰੈੱਡੀ ਸਰਕਾਰ ਦੀ ਕੈਬਨਿਟ ਮੀਟਿੰਗ 'ਚ ਤਿੰਨ ਰਾਜਧਾਨੀਆਂ ਨਾਲ ਜੁੜੇ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਤੋਂ ਬਾਅਦ ਇਹ ਬਿੱਲ ਵਿਧਾਨ ਸਭਾ 'ਚ ਪੇਸ਼ ਹੋਇਆ ਅਤੇ ਸੋਮਵਾਰ ਦੇਰ ਸ਼ਾਮ ਪਾਸ ਹੋ ਗਿਆ।
ਪ੍ਰਸਤਾਵ 'ਚ ਵਿਸ਼ਾਖਾਪਟਨਮ ਨੂੰ ਕਾਰਜਕਾਰੀ ਰਾਜਧਾਨੀ, ਅਮਰਾਵਤੀ ਨੂੰ ਵਿਧਾਇਕੀ ਰਾਜਧਾਨੀ ਅਤੇ ਕੁਰੂਨੂਲ ਨੂੰ ਨਿਆਇਕ ਰਾਜਧਾਨੀਆਂ ਦੀ ਗੱਲ ਹੈ। ਦੇਸ਼ ਦੇ ਇਤਿਹਾਸ 'ਚ ਇਹ ਪਹਿਲਾ ਸੂਬਾ ਹੋਵੇਗਾ ਜਿਥੇ ਦੀ ਤਿੰਨ ਰਾਜਧਾਨੀ ਹੋਵੇਗੀ। ਇਸ ਤੋਂ ਪਹਿਲਾਂ ਹੁਣ ਤਕ ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਦੀ ਦੋ ਰਾਜਧਾਨੀ ਰਹੀ ਹੈ।


Inder Prajapati

Content Editor

Related News