ਯੂਨੀਵਰਸਿਟੀ ''ਚ ਅਚਾਨਕ ਆ ਵੜਿਆ ਚੀਤਾ, ਬਣਿਆ ਦਹਿਸ਼ਤ ਦਾ ਮਾਹੌਲ

Friday, Jul 12, 2024 - 04:55 PM (IST)

ਜੂਨਾਗੜ੍ਹ- ਗੁਜਰਾਤ ਦੇ ਜੂਨਾਗੜ੍ਹ 'ਚ ਖੇਤੀਬਾੜੀ ਯੂਨੀਵਰਸਿਟੀ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਮੋਤੀ ਬਾਗ ਇਲਾਕੇ 'ਚ ਸਥਿਤ ਜੂਨਾਗੜ੍ਹ ਖੇਤੀਬਾੜੀ ਯੂਨੀਵਰਸਿਟੀ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਚੀਤੇ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਚੀਤਾ ਯੂਨੀਵਰਸਿਟੀ ਦੀ ਬਾਇਓ-ਐਨਰਜੀ ਲੈਬਾਰਟਰੀ 'ਚ ਦਾਖ਼ਲ ਹੋ ਗਿਆ, ਜਿਸ ਕਾਰਨ ਵਿਦਿਆਰਥੀਆਂ ਨੇ ਤੁਰੰਤ ਲੈਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ। ਜੰਗਲਾਤ ਵਿਭਾਗ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਯੂਨੀਵਰਸਿਟੀ ਕੰਪਲੈਕਸ ਤੋਂ ਚੀਤੇ ਨੂੰ ਸਫ਼ਲਤਾਪੂਰਵਕ ਬਚਾਇਆ। 

ਇਕ ਨਿਊਜ਼ ਏਜੰਸੀ ਵਲੋਂ ਰਿਕਾਰਡ ਕੀਤੇ ਗਏ ਇਕ ਵੀਡੀਓ 'ਚ ਚੀਤਾ ਸੁਰੱਖਿਅਤ ਬਾਹਰ ਕੱਢੇ ਜਾਣ ਤੋਂ ਪਹਿਲਾਂ ਲੈਬ ਅੰਦਰ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਬਾਅਦ 'ਚ ਜਾਨਵਰ ਨੂੰ ਆਬਾਦੀ ਵਾਲੇ ਖੇਤਰਾਂ ਤੋਂ ਦੂਰ ਸੁਰੱਖਿਅਤ ਰੂਪ ਨਾਲ ਰੈਫਰ ਕਰਨ ਲਈ ਸੱਕਰਬਾਗ ਜ਼ੂਲੋਜੀਕਲ ਪਾਰਕ 'ਚ ਰੈਫਰ ਕਰ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News