ਤਾਜ ਮਹੱਲ ਦੇ ਢਾਂਚੇ ਨੂੰ ਕੋਈ ਖਤਰਾ ਨਹੀਂ, ਨਾ ਹੀ ਬਦਲਿਐ ਰੰਗ : ਮਹੇਸ਼ ਸ਼ਰਮਾ

Saturday, Jul 14, 2018 - 12:28 AM (IST)

ਤਾਜ ਮਹੱਲ ਦੇ ਢਾਂਚੇ ਨੂੰ ਕੋਈ ਖਤਰਾ ਨਹੀਂ, ਨਾ ਹੀ ਬਦਲਿਐ ਰੰਗ : ਮਹੇਸ਼ ਸ਼ਰਮਾ

ਨਵੀਂ ਦਿੱਲੀ  — ਕੇਂਦਰੀ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਮਹੇਸ਼ ਸ਼ਰਮਾ ਨੇ ਮੁਹੱਬਤ ਦੀ ਨਿਸ਼ਾਨੀ ਤਾਜ ਮਹੱਲ ਦੀ ਸੰਭਾਲ ਨੂੰ ਲੈ ਕੇ ਬਿਆਨ ਦਿੱਤਾ ਹੈ।
ਮੰਤਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਰ ਕਿਸੇ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਤਾਜ ਮਹੱਲ ਦੇ ਢਾਂਚੇ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਤਾਜ ਮਹੱਲ ਦੇ ਮੂਲ ਰੰਗ 'ਚ ਕੋਈ ਤਬਦੀਲੀ ਨਹੀਂ ਆਈ ਹੈ। ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਇਸ ਸਬੰਧ 'ਚ ਸੁਪਰੀਮ ਕੋਰਟ ਵਿਚ ਐਫੀਡੈਵਿਟ ਜਮ੍ਹਾ ਕਰਵਾਉਣਗੇ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਤਾਜ ਮਹੱਲ ਦੀ ਢੁਕਵੀਂ ਦੇਖਭਾਲ ਲਈ ਕੇਂਦਰ ਵਲੋਂ ਕੀਤੀ ਗਈ ਰਿੱਟ 'ਤੇ ਸੁਣਵਾਈ ਕੀਤੀ।

 


Related News