ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ''ਚ ਚੋਰੀ, ਖਿਡਾਰੀਆਂ ਦਾ ਕੀਮਤੀ ਸਾਮਾਨ ਲੈ ਉੱਡੇ ਚੋਰ

03/16/2020 6:03:36 PM

ਸਪੋਰਟਸ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਇਕ ਸਥਾਨਕ ਫੁੱਟਬਾਲ ਮੈਚ ਦੌਰਾਨ ਚੋਰਾਂ ਨੇ ਖਿਡਾਰੀਆਂ ਦੇ ਕੀਮਤੀ ਸਮਾਨਾਂ 'ਤੇ ਹੱਥ ਸਾਫ ਕਰ ਦਿੱਤਾ। ਇਹ ਸ਼ਰਮਨਾਕ ਘਟਨਾ 2010 ਵਿਚ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਦੇ ਮੁੱਖ ਸਥਾਨ ਰਹੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਉਸ ਸਮੇਂ ਹੋਈ ਜਦੋਂ ਫੁੱਟਬਾਲ ਲੀਗ ਦੇ ਇਕ ਮੈਚ ਵਿਚ ਦਿੱਲੀ ਯੂਨਾਈਟਡ ਅਤੇ ਸਿਟੀ ਐੱਫ. ਸੀ. ਦੀਆਂ ਟੀਮਾਂ ਆਪਸ ਵਿਚ ਭਿੜ ਰਹੀਆਂ ਸਨ।

ਖਾਸ ਗੱਲ ਇਹ ਰਹੀ ਕਿ ਖਿਡਾਰੀਆਂ ਦਾ ਸਾਮਾਨ ਉਸ ਦੇ ਡ੍ਰੈਸਿੰਗ ਰੁਮ ਦੇ ਲਾਕਰ ਤੋਂ ਚੋਰੀ ਹੋਇਆ। ਖਿਡਾਰੀਆਂ ਦਾ ਕਹਿਣਾ ਹੈ ਕਿ ਡ੍ਰੈਸਿੰਗ ਰੂਮ ਦੇ ਲਾਕਰ ਦੀ ਚਾਬੀ ਟੀਮਾਂ ਦੇ ਮੈਨੇਜਰ ਦੇ ਕੋਲ ਸੀ ਜੋ ਖੁਦ ਖਿਡਾਰੀਆਂ ਦੇ ਨਾਲ ਡਗਆਊਟ ਵਿਚ ਬੈਠੇ ਸਨ। ਖਬਰਾਂ ਮੁਤਾਬਕ ਕੁਲ 12 ਖਿਡਾਰੀਆਂ ਦੇ ਸਾਮਾਨ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ। ਉਸ ਦੇ ਲਾਕਰਾਂ 'ਚੋਂ ਫੋਨ, ਬਟੁਏ ਅਤੇ ਕਿਟ ਬੈਗ ਤਕ ਚੋਰੀ ਕਰ ਲਏ ਗਏ। ਖਿਡਾਰੀਆਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਸ ਅਧਿਕਾਰੀ ਨੂੰ ਸੌਂਪ ਦਿੱਤੀ ਹੈ।

PunjabKesari

ਜ਼ਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਫੀਫਾ-17 ਅਤੇ ਹੀਰੋ ਆਈ. ਐੱਸ. ਐੱਲ. ਦੇ ਮੈਚਾਂ ਦਾ ਆਯੋਜਨ ਹੋ ਚੁੱਕਿਆ ਹੈ। ਅਜਿਹੇ 'ਚ ਵਿਸ਼ਵ ਪੱਧਰੀ ਸਟੇਡੀਅਮ ਵਿਚ ਅਜਿਹੀ ਘਟਨਾ ਦਾ ਹੋਣਾ ਭਾਰਤ ਦੇ ਲਈ ਸ਼ਰਮਨਾਕ ਹੈ।


Related News