ਜਾਅਲੀ ਟਿਕਟ 'ਤੇ ਲਖਨਊ ਜਾਣ ਦੀ ਤਿਆਰੀ 'ਚ ਸੀ ਨੌਜਵਾਨ, ਸੁਰੱਖਿਆ ਮੁਲਾਜ਼ਮਾਂ ਨੇ Airport 'ਤੇ ਹੀ ਨੱਪ ਲਿਆ

Tuesday, Aug 13, 2024 - 03:20 AM (IST)

ਜਾਅਲੀ ਟਿਕਟ 'ਤੇ ਲਖਨਊ ਜਾਣ ਦੀ ਤਿਆਰੀ 'ਚ ਸੀ ਨੌਜਵਾਨ, ਸੁਰੱਖਿਆ ਮੁਲਾਜ਼ਮਾਂ ਨੇ Airport 'ਤੇ ਹੀ ਨੱਪ ਲਿਆ

ਪੁਣੇ : ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਲਰਟ ਸੁਰੱਖਿਆ ਅਧਿਕਾਰੀਆਂ ਨੇ ਇਕ 27 ਸਾਲਾ ਨੌਜਵਾਨ ਨੂੰ ਜਾਅਲੀ ਟਿਕਟ ਦੀ ਵਰਤੋਂ ਕਰਕੇ ਲਖਨਊ ਲਈ ਉਡਾਣ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਦੋਸ਼ੀ ਸਲੀਮ ਗੋਲੇ ਖਾਨ ਨੇ ਆਪਣੇ ਉੱਤਰ ਪ੍ਰਦੇਸ਼ ਸਥਿਤ ਦੋਸਤ ਨਸਰੂਦੀਨ ਖਾਨ ਤੋਂ ਪ੍ਰਾਈਵੇਟ ਏਅਰਲਾਈਨਜ਼ ਦੀ ਟਿਕਟ ਲਈ ਸੀ।

ਪੁਲਸ ਨੇ ਸਲੀਮ ਖ਼ਾਨ ਅਤੇ ਨਸਰੂਦੀਨ ਖ਼ਾਨ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਐਤਵਾਰ ਤੜਕੇ 3.55 ਵਜੇ ਵਾਪਰੀ। ਹਵਾਈ ਅੱਡੇ ਦੇ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ, "ਚੈੱਕ-ਇਨ ਕਾਊਂਟਰ 'ਤੇ ਸੀਆਈਐੱਸਐੱਫ ਅਧਿਕਾਰੀਆਂ ਨੇ ਸਲੀਮ ਖਾਨ ਦੁਆਰਾ ਦਿਖਾਈ ਗਈ ਟਿਕਟ 'ਤੇ ਇਕ ਜਾਅਲੀ ਪੀਐੱਨਆਰ ਨੰਬਰ ਦਾ ਪਤਾ ਲਗਾਇਆ।

ਇਹ ਵੀ ਪੜ੍ਹੋ : 'Mid Day Meal' 'ਚ ਵਿਦਿਆਰਥੀ ਨੂੰ ਖੁਆਇਆ ਮੀਟ, ਸਕੂਲ ਤੋਂ ਲੈ ਕੇ ਥਾਣੇ ਤੱਕ ਹੋਇਆ ਹੰਗਾਮਾ

ਪੁੱਛਗਿੱਛ ਦੌਰਾਨ ਖਾਨ ਨੇ ਦਾਅਵਾ ਕੀਤਾ ਕਿ ਉਹ ਆਪਣੇ ਪਿਤਾ ਨੂੰ ਛੱਡਣ ਹਵਾਈ ਅੱਡੇ ਆਇਆ ਸੀ, ਜਿਹੜੇ ਇੰਡੀਗੋ ਦੀ ਉਡਾਣ ਰਾਹੀਂ ਲਖਨਊ ਜਾ ਰਹੇ ਸਨ। ਉਸ ਦੇ ਪਿਤਾ ਦੀ ਟਿਕਟ 'ਤੇ ਪੀਐੱਨਆਰ ਅਸਲੀ ਸੀ। ਅਧਿਕਾਰੀ ਮੁਤਾਬਕ, ਸਲੀਮ ਖਾਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੇ ਦੋਸਤ ਨਸਰੂਦੀਨ ਖਾਨ ਤੋਂ 6,500 ਰੁਪਏ ਦੇ ਕੇ ਜਾਅਲੀ ਪੀਐੱਨਆਰ ਨਾਲ ਟਿਕਟ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪੁਲਸ ਸਲੀਮ ਖਾਨ ਤੋਂ ਪੁੱਛਗਿੱਛ ਕਰ ਰਹੀ ਹੈ, ਜੋ ਟਿਕਟ ਲੈਣ ਦੇ ਆਪਣੇ ਇਰਾਦੇ ਬਾਰੇ ਬਿਆਨ ਬਦਲ ਰਿਹਾ ਸੀ। ਅਧਿਕਾਰੀ ਨੇ ਕਿਹਾ, "ਸਲੀਮ ਖਾਨ ਦਾ ਦਾਅਵਾ ਹੈ ਕਿ ਉਹ ਆਪਣੇ ਪਿਤਾ ਨੂੰ ਛੱਡਣ ਲਈ ਹਵਾਈ ਅੱਡੇ 'ਤੇ ਆਇਆ ਸੀ, ਪਰ ਉਸ ਕੋਲ ਲਖਨਊ ਦੀ ਯਾਤਰਾ ਲਈ ਜਾਅਲੀ ਪੀਐੱਨਆਰ ਵਾਲੀ ਟਿਕਟ ਸੀ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 


author

Sandeep Kumar

Content Editor

Related News