ਦੁਨੀਆ ਦੇ ਅਮੀਰ ਸਖਸ਼ ਨੇ ਕਿਹਾ ਕਿ ਭਾਂਡੇ ਧੋਣਾ ''ਸਭ ਤੋਂ ਸੈਕਸੀ ਕੰਮ''

Saturday, Aug 05, 2017 - 02:45 AM (IST)

ਵਾਸ਼ਿੰਗਟਨ — ਕੁਝ ਘੰਟਿਆਂ ਲਈ ਮ੍ਰਾਈਕੋਸਾਫਟ ਦੇ ਬਿੱਲ ਗੇਟਸ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੇ ਸਭ ਤੋਂ ਅਮੀਰ ਸਖਸ਼ ਬਣੇ ਐਮਾਜ਼ਾਨ ਦੇ ਫਾਊਡਰ ਅਤੇ 'ਦਿ ਵਾਸ਼ਿੰਗਟਨ ਪੋਸਟ' ਦੇ ਮੁੱਖੀ ਜੇਫ ਬੇਜੋਸ਼ ਕੋਲ 90 ਅਰਬ ਡਾਲਰ (5 ਲੱਖ 80 ਹਜ਼ਾਰ ਕਰੋੜ ਰੁਪਏ) ਦੀ ਜਾਇਦਾਦ ਹੈ, ਜਿਸ ਤੋਂ ਬਾਅਦ ਉਹ ਅਮੀਰਾਂ ਦੀ ਲਿਸਟ 'ਚ ਪਹਿਲਾਂ ਨੰਬਰ 'ਤੇ ਪਹੁੰਚ ਗਏ ਸਨ। 
ਬੇਜੋਸ਼ 8 ਘੰਟੇ ਦੀ ਆਪਣੀ ਨੀਂਦ ਪੂਰੀ ਕਰਨ ਤੋਂ ਬਾਅਦ ਦਿਨ ਦੀ ਸ਼ੁਰੂਆਤ ਪਤਨੀ ਮੈਕਨਜ਼ੀ ਬੇਜੋਸ਼ ਨਾਲ ਪੌਸ਼ਟਿਕ ਨਾਸ਼ਤੇ ਨਾਲ ਕਰਦੇ ਹਨ। ਉਹ ਸਵੇਰੇ-ਸਵੇਰੇ ਮੀਟਿੰਗ ਨਹੀਂ ਰੱਖਦੇ। ਬੇਜੋਸ਼ ਆਪਣੀ ਪਤਨੀ ਅਤੇ 4 ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹਨ। ਰਾਤ ਦੇ ਖਾਣੇ ਤੋਂ ਬਾਅਦ ਉਨ੍ਹਾਂ ਨੂੰ ਭਾਂਡੇ ਧੋਣਾ ਪਸੰਦ ਹੈ। ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਭ ਤੋਂ 'ਸੈਕਸੀ' ਕੰਮ ਹੈ।
ਇਸ ਦੇ ਨਾਲ ਹੀ ਉਹ ਇਸ ਲਈ ਵੀ ਜਾਣੇ ਜਾਂਦੇ ਹਨ ਕਿ 2016 'ਚ ਇਰਾਨ ਵੱਲੋਂ ਨਜ਼ਰਬੰਦ ਵਾਸ਼ਿੰਗਟਨ ਪੋਸਟ ਦੇ ਰਿਪੋਰਟਰ ਨੂੰ ਜਰਮਨੀ ਤੋਂ ਵਾਪਸ ਲਿਆਉਣ ਲਈ ਬੇਜੋਸ਼ ਨੇ ਆਪਣੇ ਪਰਸਨਲ ਜਹਾਜ਼ ਭੇਜਿਆ ਸੀ। ਇਸ ਤੋਂ ਬਾਅਦ ਬੇਜੋਸ਼ ਨੇ ਅਖਬਾਰ ਨੂੰ ਖਰੀਦ ਲਿਆ ਸੀ।
 


Related News