ਇੱਥੇ ਪਿੰਡ ਵਾਸੀਆਂ ਨੇ 7 ਵਜੇ ਦੇ ਬਾਅਦ ਬਾਰਾਤ ''ਤੇ ਲਗਾਈ ਰੋਕ

Tuesday, Apr 17, 2018 - 05:58 PM (IST)

ਬੰਗਲੁਰੂ— ਵਿਆਹ ਪ੍ਰੋਗਰਾਮ ਦੌਰਾਨ ਨੌਜਵਾਨਾਂ ਵੱਲੋਂ ਸ਼ਰਾਬ ਪੀ ਕੇ ਬਵਾਲ ਕਰਨ ਅਤੇ ਤੇਜ਼ ਮਿਊਜ਼ਿਕ ਦੀ ਆਵਾਜ਼ ਤੋਂ ਤੰਗ ਆ ਕੇ ਕਰਨਾਟਕ ਦੇ ਬੇਲਾਗਾਵੀ ਦੇ ਪਿੰਡ ਵਾਸੀਆਂ ਨੇ ਬਾਰਾਤ 'ਤੇ ਕੁਝ ਪਾਬੰਦੀ ਲਗਾ ਦਿੱਤੀ ਹੈ। ਹੰਗਾਮੇ ਨੂੰ ਪਿੰਡ ਦੀ ਸੰਸਕ੍ਰਿਤੀ ਖਰਾਬ ਕਰਨ ਵਾਲਾ ਕਰਾਰ ਦਿੰਦੇ ਹੋਏ ਪਿੰਡ ਵਾਸੀਆਂ ਨੇ ਸ਼ਾਮ ਨੂੰ 7 ਵਜੇ ਦੇ ਬਾਅਦ ਬਾਰਾਤ ਕੱਢਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦਾ ਉਲੰਘਣ ਕਰਨ ਵਾਲਿਆਂ 'ਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦਾ ਪ੍ਰਬੰਧ ਤੈਅ ਕੀਤਾ ਗਿਆ ਹੈ। 
ਬੇਲਾਗਾਵੀ 'ਚ ਪੈਣ ਵਾਲੇ ਬੇਲਾਵੱਟੀ ਪਿੰਡ ਦੀ ਆਬਾਦੀ 3500 ਹੈ। ਹਜ਼ਾਰਾਂ ਦੀ ਸੰਖਿਆ 'ਚ ਕਾਜੂ ਦੇ ਦਰਖੱਤਾ ਨਾਲ ਘਿਰੇ ਇਸ ਪਿੰਡ ਦੇ ਲੋਕਾਂ ਦੀ ਕਮਾਈ ਦਾ ਸਾਧਨ ਮੁੱਖ ਤੌਰ 'ਤੇ ਕਾਜੂ ਉਤਪਾਦਨ ਹੈ। ਇੱਥੋਂ ਦੇ ਨੌਜਵਾਨ ਜ਼ਿਆਦਾਤਰ ਸ਼ਰਾਬ ਦੀ ਲਪੇਟ 'ਚ ਹਨ। ਜਿਸ ਨਾਲ ਆਏ ਦਿਨ ਬਵਾਲ ਇੱਥੇ ਆਮ ਗੱਲ ਹੈ। ਇਸ ਪਿੰਡ 'ਚ ਹੁਣ ਤੱਕ ਇਕ ਵੀ ਅਜਿਹੀ ਬਾਰਾਤ ਨਹੀਂ ਆਈ, ਜਿਸ 'ਚ ਬਵਾਲ ਨਾਲ ਹੋਇਆ ਹੋਵੇ। ਇਕ ਮਹੀਨੇ ਪਹਿਲੇ ਹਾਲਾਤ ਉਸ ਸਮੇਂ ਤਨਾਅਪੂਰਨ ਹੋ ਗਏ ਸਨ, ਜਦੋਂ ਸ਼ਰਾਬ ਦੇ ਨਸ਼ੇ 'ਚ ਟੱਲੀ 50 ਤੋਂ ਵੀ ਜ਼ਿਆਦਾ ਨੌਜਵਾਨਾਂ ਨੇ ਪਿੰਡ 'ਚ ਆਯੋਜਿਤ 3 ਦਿਨੀਂ ਧਾਰਮਿਕ ਪ੍ਰੋਗਰਾਮ 'ਚ ਬਵਾਲ ਖੜ੍ਹਾ ਕਰ ਦਿੱਤਾ ਸੀ। ਇਨ੍ਹਾਂ ਸਭ ਤੋਂ ਤੰਗ ਆ ਕੇ ਔਰਤਾਂ ਨੇ ਸ਼ਰਾਬ ਵਿਕਰੀ 'ਤੇ ਰੋਕ ਦੀ ਮੰਗ ਕਰਦੇ ਹੋਏ ਪਿੰਡ ਪੰਚਾਇਤ ਆਫਿਸ ਦੇ ਸਾਹਮਣੇ ਧਰਨਾ ਦਿੱਤਾ। ਕਿਤੇ ਸਹਿਯੋਗ ਨਾ ਮਿਲਦਾ ਦੇਖ ਪਿੰਡ ਵਿਕਾਸ ਕਮੇਟੀ ਦੀ ਬੈਠਕ 'ਚ ਖੁਦ ਪਿੰਡ ਵਾਸੀਆਂ ਨੇ ਸ਼ਰਾਬ ਦੀ ਵਿਕਰੀ ਅਤੇ ਦੇਰ ਰਾਤ ਤੱਕ ਬਾਰਾਤ 'ਤੇ ਰੋਕ ਲਗਾ ਦਿੱਤੀ ਹੈ। ਅੋਮਾਨੀ ਭੋਗਨ ਨਾਮਕ ਇਕ ਪਿੰਡ ਵਾਸੀ ਨੇ ਦੱਸਿਆ ਕਿ ਤਿੰਨ ਹਫਤੇ ਪਹਿਲੇ ਅਸੀਂ ਪਿੰਡ ਪੰਚਾਇਤ ਆਫਿਸ 'ਚ ਬੈਠਕ ਕਰਕੇ ਸ਼ਰਾਬ ਸੇਵਨ ਕਰਨ ਵਾਲੇ ਵਿਅਕਤੀਆਂ 'ਚ ਡਰ ਪੈਦਾ ਕਰਨ ਦਾ ਫੈਸਲਾ ਲਿਆ। ਇਸ ਦਾ ਸਕਾਰਤਮਕ ਨਤੀਜਾ ਦੇਖਣ ਨੂੰ ਮਿਲਿਆ ਅਤੇ 70 ਫੀਸਦੀ ਨੌਜਵਾਨਾਂ ਨੇ ਸ਼ਰਾਬ ਛੱਡ ਦਿੱਤੀ। ਗੁਆਂਢ ਦੇ ਪਿੰਡ ਵਾਲਿਆਂ ਨੇ ਵੀ ਸਾਡੇ ਫੈਸਲੇ ਦੀ ਤਾਰੀਫ ਕਰਦੇ ਹੋਏ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ।


Related News