ਸਮੇਂ ਸਿਰ ਨਹੀਂ ਪਹੁੰਚੀ ਐਂਬੂਲੈਂਸ, ਜ਼ਖਮੀ ਨੂੰ ਸਟਰੇਚਰ ''ਤੇ ਪਾ ਕੇ ਪਹੁੰਚਾਇਆ ਹਸਪਤਾਲ

Friday, Aug 17, 2018 - 11:27 PM (IST)

ਸਮੇਂ ਸਿਰ ਨਹੀਂ ਪਹੁੰਚੀ ਐਂਬੂਲੈਂਸ, ਜ਼ਖਮੀ ਨੂੰ ਸਟਰੇਚਰ ''ਤੇ ਪਾ ਕੇ ਪਹੁੰਚਾਇਆ ਹਸਪਤਾਲ

ਭਿਵਾਨੀ - ਭਿਵਾਨੀ ਦੇ ਲੋਹਾਰੂ ਜੰਕਸ਼ਨ 'ਤੇ ਸ਼ੁੱਕਰਵਾਰ ਨੂੰ ਉਸ ਸਮੇਂ ਇਨਸਾਨੀਅਤ ਤਾਰ-ਤਾਰ ਹੁੰਦੀ ਨਜ਼ਰ ਆਈ ਜਦੋਂ ਬੀਕਾਨੇਰ-ਦਿੱਲੀ ਐਕਸਪ੍ਰੈੱਸ ਟਰੇਨ ਵਿਚ ਸਵਾਰ ਹੁੰਦੇ ਸਮੇਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਰਾਜਸਥਾਨ ਦੇ ਚਿੜਾਵਾ ਕਸਬੇ ਦੇ ਨੌਜਵਾਨ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ।


ਇਥੋਂ ਤੱਕ ਕਿ ਸਥਾਨਕ ਲੋਕਾਂ ਨੇ ਐਂਬੂਲੈਂਸ ਬੁਲਾਉਣ ਲਈ ਵੀ ਫੋਨ ਕੀਤਾ ਪਰ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ। ਟਰੇਨ ਵਿਚ ਚੜ੍ਹਦੇ ਸਮੇਂ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਅਤੇ ਲਹੂ-ਲੁਹਾਨ ਨੌਜਵਾਨ ਸਚਿਨ ਵਰਮਾ (19) ਨੂੰ ਚਾਰ ਨੌਜਵਾਨਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਸਟਰੇਚਰ 'ਤੇ ਪਾ ਕੇ 1.5 ਕਿਲੋਮੀਟਰ ਤੱਕ ਦੌੜਦੇ ਹੋਏ ਉਸ ਨੂੰ ਸਿਹਤ ਕੇਂਦਰ ਤੱਕ ਪਹੁੰਚਾਇਆ। ਦੱਸਿਆ ਜਾਂਦਾ ਹੈ ਕਿ ਨੌਜਵਾਨ ਦਾ ਇਕ ਪੈਰ ਕੱਟਿਆ ਗਿਆ ਅਤੇ ਦੂਜਾ ਬੁਰੀ ਤਰ੍ਹਾਂ ਕੁਚਲਿਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News