ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼

Thursday, Sep 17, 2026 - 05:46 PM (IST)

ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼

ਨਵੀਂ ਦਿੱਲੀ,  (ਏਜੰਸੀ)-ਕਾਂਗਰਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੇ ਹਫ਼ਤੇ ਬੁਲਾਈ ਗਈ ਕੇਂਦਰੀ ਮੰਤਰੀ ਮੰਡਲ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ ਕਿਉਂਕਿ ਪ੍ਰਧਾਨ ਮੰਤਰੀ ਨੂੰ ਹੁਣ ਅਜਿਹੇ ਤਿੱਖੇ ਸਵਾਲਾਂ ਅਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਪ੍ਰਧਾਨ ਮੰਤਰੀ ਮੋਦੀ ਸ਼ਾਸਨ ਅਤੇ ਨੀਤੀ-ਨਿਰਮਾਣ ਨਾਲ ਜੁੜੇ ਪ੍ਰਮੁੱਖ ਪਹਿਲੂਆਂ ’ਤੇ ਚਰਚਾ ਕਰਨ ਅਤੇ ਸੁਧਾਰਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਅਗਲੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਦੇ ਨਾਲ 2 ਦਿਨਾ ‘ਚਿੰਤਨ ਬੈਠਕ’ ਦੀ ਪ੍ਰਧਾਨਗੀ ਕਰਨਗੇ।

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਨੇ 23 ਅਤੇ 24 ਸਤੰਬਰ ਨੂੰ ਸਾਰੇ ਕੇਂਦਰੀ ਮੰਤਰੀਆਂ ਦੀ ਚਿੰਤਨ ਬੈਠਕ ਬੁਲਾਈ ਹੈ। ਅਸਲ ’ਚ ਇਹ ਚਿੰਤਾ ਬੈਠਕ ਹੈ, ਕਿਉਂਕਿ ਉਹ ਚਾਰੋਂ ਪਾਸਿਓਂ ਤਿੱਖੇ ਸਵਾਲਾਂ ਅਤੇ ਆਲੋਚਨਾਵਾਂ ਦਾ ਪੂਰੀ ਤਰ੍ਹਾਂ ਜਾਇਜ਼ ਨਿਸ਼ਾਨਾ ਬਣ ਗਏ ਹਨ, ਜਿਸ ਦਾ ਪੱਧਰ ਅਤੇ ਤੀਬਰਤਾ ਪਹਿਲਾਂ ਕਦੇ ਨਹੀਂ ਦੇਖੀ ਗਈ।’’

ਕਾਂਗਰਸ ਨੇਤਾ ਨੇ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਅਜੇ ਤੱਕ ਮੁਲਤਵੀ ਨਾ ਕਰਨ ਲਈ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘‘ਇਸ ਦੌਰਾਨ ਬੇਮਿਸਾਲ 35 ਦਿਨ ਬੀਤ ਚੁੱਕੇ ਹਨ ਅਤੇ ਸੰਸਦ ਦਾ ਮਾਨਸੂਨ ਸੈਸ਼ਨ ਅਜੇ ਤੱਕ ਮੁਲਤਵੀ ਨਹੀਂ ਹੋਇਆ ਹੈ।’’ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਵਿਚ ਦੋ-ਤਿਹਾਈ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ 17 ਅਪ੍ਰੈਲ, 2026 ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਏਕਤਾ ਕਾਰਨ ਉਨ੍ਹਾਂ ਅਤੇ ਮੋਦੀ ਸਰਕਾਰ ਨੂੰ ਹੋਏ ਗੰਭੀਰ ਅਪਮਾਨ ਦਾ ਬਦਲਾ ਲੈਣ ਲਈ ਲੋਕ ਸਭਾ ਵਿਚ ਉਸ ਮਾਮੂਲੀ ਪਰ ਬਹੁਤ ਜ਼ਿਆਦਾ ਦਾਗ਼ੀ ਦੋ-ਤਿਹਾਈ ਬਹੁਮਤ ਲਈ ਯਤਨਸ਼ੀਲ ਹਨ।’’


author

Shubam Kumar

Content Editor

Related News