ਭਾਰਤ-ਚੀਨ ਫੌਜੀ ਕਮਾਂਡਰਾਂ ਦੀ ਬੈਠਕ ! ਅਰੁਣਾਚਲ ਸਰਹੱਦ ਵਿਵਾਦ ''ਤੇ ਹੋਈ ਚਰਚਾ

Wednesday, Sep 09, 2026 - 09:56 AM (IST)

ਭਾਰਤ-ਚੀਨ ਫੌਜੀ ਕਮਾਂਡਰਾਂ ਦੀ ਬੈਠਕ ! ਅਰੁਣਾਚਲ ਸਰਹੱਦ ਵਿਵਾਦ ''ਤੇ ਹੋਈ ਚਰਚਾ

ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਮਹੀਨੇ ਬੀਜਿੰਗ ’ਚ ਹੋਈ ਵਿਸ਼ੇਸ਼ ਪ੍ਰਤੀਨਿਧੀ ਗੱਲਬਾਤ ’ਚ ਬਣੀ ਸਹਿਮਤੀ ਦੇ ਅਨੁਸਾਰ ਭਾਰਤੀ ਅਤੇ ਚੀਨੀ ਫੌਜਾਂ ਨੇ ਇਸ ਹਫਤੇ ਅਰੁਣਾਚਲ ਪ੍ਰਦੇਸ਼ ਸੈਕਟਰ ’ਚ ਸਰਹੱਦ ਦੇ ਦੋਵੇਂ ਪਾਸੇ 2 ਸੈਸ਼ਨਾਂ ’ਚ ਪਹਿਲੀ ਉੱਚ-ਪੱਧਰੀ ਫੌਜੀ ਕਮਾਂਡਰ ਪੱਧਰ ਦੀ ਫਲੈਗ ਬੈਠਕ ਕੀਤੀ।

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਸ਼ੇਸ਼ ਪ੍ਰਤੀਨਿਧੀ (ਐੱਸ. ਆਰ.) ਗੱਲਬਾਤ ਕੀਤੀ ਸੀ, ਜਿਸ ’ਚ ਸਰਹੱਦ ਸੈਟਿੰਗ, ਸਰਹੱਦ-ਪਾਰ ਸਹਿਯੋਗ ’ਤੇ ਕੰਮ ਜਾਰੀ ਰੱਖਣ ਅਤੇ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸ਼ਾਂਤੀ ਬਣਾਈ ਰੱਖਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਸਭ ਤੋਂ ਸੀਨੀਅਰ ਫੌਜੀ ਕਮਾਂਡਰ ਪੱਧਰ ਦੀ ਫਲੈਗ ਬੈਠਕ 6 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ’ਚ ਭਾਰਤੀ ਖੇਤਰ ਦੇ ਵਾਚਾ ’ਚ ਅਤੇ 7 ਸਤੰਬਰ ਨੂੰ ਚੀਨੀ ਖੇਤਰ ਦੇ ਦਮਾਈ ’ਚ ਹੋਈ। ਇਹ ਗੱਲਬਾਤ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸੁਬਨਸਿਰੀ ਖੇਤਰ ’ਚ ਐੱਲ. ਏ. ਸੀ. ਦੇ ਨੇੜੇ ਚੀਨੀ ਫੌਜੀਆਂ ਦੁਆਰਾ ਕਥਿਤ ਤੌਰ ’ਤੇ ਹਮਲਾਵਰ ਗਤੀਵਿਧੀਆਂ ਕੀਤੇ ਜਾਣ ਦੀਆਂ ਖਬਰਾਂ ਦੇ ਵਿਚਕਾਰ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News