ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਵਿਗੜੀ ਸਿਹਤ ! ਸਾਹ ਲੈਣ ’ਚ ਤਕਲੀਫ਼ ਮਗਰੋਂ ਏਮਜ਼ ’ਚ ਦਾਖਲ

Monday, Sep 07, 2026 - 04:22 PM (IST)

ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਵਿਗੜੀ ਸਿਹਤ ! ਸਾਹ ਲੈਣ ’ਚ ਤਕਲੀਫ਼ ਮਗਰੋਂ ਏਮਜ਼ ’ਚ ਦਾਖਲ

ਨਵੀਂ ਦਿੱਲੀ- ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨੂੰ ਐਤਵਾਰ ਸ਼ਾਮ ਸਾਹ ਲੈਣ ’ਚ ਤਕਲੀਫ਼ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ’ਚ ਦਾਖਲ ਕਰਵਾਇਆ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 

ਸੂਤਰਾਂ ਅਨੁਸਾਰ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਬਾਰੇ ਮੰਤਰੀ ਮਾਂਝੀ ਨੂੰ ਸ਼ਾਮ ਲੱਗਭਗ 5 ਵਜੇ ਐਮਰਜੈਂਸੀ ਵਿਭਾਗ ’ਚ ਲਿਜਾਇਆ ਗਿਆ ਅਤੇ ਰਾਤ ਲੱਗਭਗ 9 ਵਜੇ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈ. ਸੀ. ਯੂ.) ’ਚ ਤਬਦੀਲ ਕਰ ਦਿੱਤਾ ਗਿਆ।

ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਅਤੇ ਜ਼ਰੂਰੀ ਡਾਕਟਰੀ ਜਾਂਚ ਕਰ ਰਹੀ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ, ਮਾਂਝੀ ਨੂੰ ਡੇਂਗੂ ਹੋਣ ਦਾ ਖਦਸ਼ਾ ਹੈ। ਹਾਲਾਂਕਿ, ਏਮਜ਼ ਵੱਲੋਂ ਅਜੇ ਤੱਕ ਉਨ੍ਹਾਂ ਦੀ ਸਿਹਤ ਸਥਿਤੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।


author

Harpreet SIngh

Content Editor

Related News