ਹਿਮਾਚਲ ਪ੍ਰਦੇਸ਼ ਦੇ ਬੋਰਡਿੰਗ ਸਕੂਲ ''ਚ ਸਿੱਖ ਵਿਦਿਆਰਥੀ ਨਾਲ ਰੈਗਿੰਗ ''ਤੇ RP ਸਿੰਘ ਨੇ ਜਤਾਈ ਚਿੰਤਾ
Tuesday, Sep 08, 2026 - 05:53 PM (IST)
ਨਵੀਂ ਦਿੱਲੀ/ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇਕ ਬੋਰਡਿੰਗ ਸਕੂਲ 'ਚ ਸਿੱਖ ਵਿਦਿਆਰਥੀ ਨਾਲ ਰੈਗਿੰਗ ਦੀ ਘਟਨਾ ਭਾਜਪਾ ਆਗੂ ਆਰਪੀ ਸਿੰਘ ਨੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦੇ ਹੋਏ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਇਹ ਬਿਲਕੁੱਲ ਵੀ ਸਵੀਕਾਰ ਨਹੀਂ ਹੈ। ਜਮਾਤ 9 ਦੇ ਇਕ ਸਿੱਖ ਵਿਦਿਆਰਥੀ ਨੂੰ ਉਸ ਦੇ ਹੋਸਟਲ ਦੇ ਕਮਰੇ 'ਚੋਂ ਖਿੱਚ ਕੇ ਬਾਹਰ ਲਿਆਉਣਾ, ਉਸ ਨਾਲ ਕੁੱਟਮਾਰ ਕਰਨਾ, ਉਸ ਨੂੰ ਅਪਮਾਨਤ ਕਰਨਾ ਅਤੇ ਮਹੀਨਿਆਂ ਤੱਕ ਸੀਨੀਅਰ ਵਿਦਿਆਰਥੀਆਂ ਵਲੋਂ ਰੈਗਿੰਗ ਕਰਨਾ 'ਵਿਦਿਆਰਥੀਆਂ ਦੀ ਆਪਸੀ ਦੁਸ਼ਮਣੀ' ਨਹੀਂ ਹੈ, ਸਗੋਂ ਇਹ ਬੱਚਿਆਂ ਦੀ ਸੁਰੱਖਿਆ ਅਤੇ ਸੰਸਥਾ ਦੀ ਜ਼ਿੰਮੇਵਾਰੀ ਦੇ ਮਾਮਲੇ 'ਚ ਇਕ ਗੰਭੀਰ ਅਸਫ਼ਲਤਾ ਹੈ। ਸਕੂਲ ਸੁਰੱਖਿਆ ਦੀ ਜਗ੍ਹਾ ਹੋਣੀ ਚਾਹੀਦੀ ਹੈ, ਡਰ ਦੀ ਨਹੀਂ।''

ਉਨ੍ਹਾਂ ਨੇ ਕਿਹਾ,''ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਜੀ ਨੂੰ ਇਸ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂ ਕਰਵਾਉਣੀ ਚਾਹੀਦੀ ਹੈ। ਵਿਦਿਆਰਥੀਆਂ 'ਤੇ ਲੱਗੇ ਦੋਸ਼ ਗੰਭੀਰ ਹਨ ਪਰ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਨਾਲ ਜੁੜੇ ਸਵਾਲ ਵੀ ਓਨੇ ਹੀ ਗੰਭੀਰ ਹਨ। ਜੇਕਰ ਅਜਿਹੀ ਰੈਗਿੰਗ ਮਹੀਨਿਆਂ ਤੱਕ ਚੱਲਦੀ ਰਹੀ ਤਾਂ ਪ੍ਰਸ਼ਾਸਨ ਕਿੱਥੇ ਸੀ? ਇਸ ਬੱਚੇ ਦੀ ਸੁਰੱਖਿਆ ਲਈ ਕੌਣ ਜ਼ਿੰਮੇਵਾਰ ਸੀ? ਪੀੜਤ ਦੀ ਸੁਰੱਖਿਆ ਹੋਣੀ ਚਾਹੀਦੀ ਹੈ, ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਕਿਸੇ ਵੀ ਬੱਚੇ ਨੂੰ ਰੈਗਿੰਗ, ਕੁੱਟਮਾਰ ਜਾਂ ਡਰਾਉਣ-ਧਮਕਾਉਣ ਦਾ ਸਾਹਮਣਾ ਨਹੀਂ ਕਰਨਾ ਪੈਣਾ ਚਾਹੀਦਾ। ਕਿਸੇ ਵੀ ਸੰਸਥਾ ਨੂੰ ਜਵਾਬਦੇਹੀ ਤੋਂ ਨਹੀਂ ਬਚਣਾ ਚਾਹੀਦਾ।'' ਦੱਸਣਯੋਗ ਹੈ ਕਿ ਵਿਦਿਆਰਥੀ ਨੇ ਦੋਸ਼ ਲਗਾਇਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਸ ਨਾਲ ਇਸ ਤਰ੍ਹਾਂ ਦਾ ਰਵੱਈਆ ਹੋ ਰਿਹਾ ਹੈ। ਸੀਨੀਅਰ ਵਿਦਿਆਰਥੀ ਉਸ ਨੂੰ ਰੋਜ਼ ਤੰਗ ਕਰ ਰਹੇ ਹਨ। ਲਗਾਤਾਰ ਹੋ ਰਹੇ ਇਸ ਰਵੱਈਏ ਕਾਰਨ ਉਹ ਮੈਂਟਲ ਪ੍ਰੈਸ਼ਰ 'ਚ ਚਲਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
