ਪਾਕਿਸਤਾਨ ਭਵਿੱਖ ’ਚ ਵੀ ਸੁਰੱਖਿਆ ਲਈ ਵੱਡੀ ਚਿੰਤਾ : ਅਨਿਲ ਚੌਹਾਨ

Sunday, Sep 06, 2026 - 10:10 AM (IST)

ਪਾਕਿਸਤਾਨ ਭਵਿੱਖ ’ਚ ਵੀ ਸੁਰੱਖਿਆ ਲਈ ਵੱਡੀ ਚਿੰਤਾ : ਅਨਿਲ ਚੌਹਾਨ

ਨਵੀਂ ਦਿੱਲੀ (ਏਜੰਸੀ)- ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਮਹੱਤਵਪੂਰਨ ਸਾਂਝੇ ਰੱਖਿਆ ਸਮਝੌਤੇ ’ਤੇ ਦਸਤਖਤ ਦੇ ਲਗਭਗ ਇਕ ਮਹੀਨੇ ਬਾਅਦ ਸਾਬਕਾ ਸੀ. ਡੀ. ਐੱਸ. ਅਨਿਲ ਚੌਹਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਜਿਹੇ ਸਮਝੌਤੇ ਨਾਲ ਪਾਕਿਸਤਾਨ ਵਿਚ ‘ਅੱਤ-ਆਤਮਵਿਸ਼ਵਾਸ’ ਪੈਦਾ ਹੋ ਸਕਦਾ ਹੈ, ਜਿਸ ਨਾਲ ਉਹ ਇਕ ਹੋਰ ‘ਗਲਤ ਅਨੁਮਾਨ’ ਲਗਾ ਸਕਦਾ ਹੈ।

ਤਿੰਨ ਮੂਰਤੀ ਭਵਨ ਕੰਪਲੈਕਸ ’ਚ ਆਯੋਜਿਤ ਇਕ ਪ੍ਰੋਗਰਾਮ ਵਿਚ ‘ਭਾਰਤ ਦੀ ਸੁਰੱਖਿਆ ਲਈ ਖਤਰੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਲੈਕਚਰ ਦਿੰਦਿਆਂ ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਪਾਕਿਸਤਾਨ ਆਉਣ ਵਾਲੇ ਸਮੇਂ ਵਿਚ ਵੀ ਇਕ ਵੱਡੀ ਸੁਰੱਖਿਆ ਚਿੰਤਾ ਅਤੇ ਖਤਰਾ ਬਣਿਆ ਰਹੇਗਾ।’ ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’, ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਕੁਝ ਅਮਲੀ ਕਦਮਾਂ ਨਾਲ ‘ਉਮੀਦ ਹੈ ਕਿ ਸਾਡੇ ਗੁਆਂਢੀ ਦੇ ਵਰਤਾਓ ਵਿਚ ਬਦਲਾਅ ਆਵੇਗਾ ਜਾਂ ਵਰਤਾਓ ਬਦਲਣ ਲਈ ਪ੍ਰੇਰਿਤ ਹੋਵੇਗਾ।’

ਉਨ੍ਹਾਂ ਕਿਹਾ ਕਿ ਪਰ ਅਸੀਂ ਇਹ ਵੀ ਦੇਖਿਆ ਹੈ ਕਿ ਉਨ੍ਹਾਂ ਨੇ ਹਾਲ ਹੀ ਵਿਚ ਕੁਝ ਸਮਝੌਤਿਆਂ ਅਤੇ ਸੰਧੀਆਂ ’ਤੇ ਦਸਤਖਤ ਕੀਤੇ ਹਨ। ਮੈਨੂੰ ਲੱਗਦਾ ਹੈ ਕਿ ਇਸ ਨਾਲ ਕਦੇ ਪਾਕਿਸਤਾਨ ਵਿਚ ਕਿਸੇ ਤਰ੍ਹਾਂ ਦਾ ਅੱਤ-ਆਤਮਵਿਸ਼ਵਾਸ ਪੈਦਾ ਹੋ ਸਕਦਾ ਹੈ ਅਤੇ ਉਹ ਫਿਰ ਕੋਈ ਗਲਤ ਅਨੁਮਾਨ ਲਾ ਸਕਦਾ ਹੈ। ਸਾਨੂੰ ਇਸ ਨੂੰ ਲੈ ਕੇ ਚੌਕਸ ਰਹਿਣਾ ਪਵੇਗਾ।’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News