ਕੋਰੋਨਾ ਦੇ ਭਾਰਤੀ ਵੈਰੀਐਂਟ ਨੂੰ ਲੈ ਕੇ ਬ੍ਰਿਟੇਨ ਦਾ ਸਿਹਤ ਵਿਭਾਗ ਵੀ ਚਿੰਤਾ 'ਚ

Friday, May 07, 2021 - 09:02 PM (IST)

ਕੋਰੋਨਾ ਦੇ ਭਾਰਤੀ ਵੈਰੀਐਂਟ ਨੂੰ ਲੈ ਕੇ ਬ੍ਰਿਟੇਨ ਦਾ ਸਿਹਤ ਵਿਭਾਗ ਵੀ ਚਿੰਤਾ 'ਚ

ਨਵੀਂ ਦਿੱਲ਼ੀ/ਲੰਡਨ-ਬ੍ਰਿਟੇਨ ਦੇ ਸਿਹਤ ਵਿਭਾਗ ਨੇ ਭਾਰਤ 'ਚ ਪਾਏ ਗਏ ਕੋਰੋਨਾ ਵਾਇਰਸ ਦੇ ਤਿੰਨ ਵੈਰੀਐਂਟਾਂ 'ਚੋਂ ਇਕ ਵੈਰੀਐਂਟ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਵਿਭਾਗ ਨੇ ਕੋਰੋਨਾ ਵਾਇਰਸ ਦੇ ਇਕ ਭਾਰਤੀ ਵੈਰੀਐਂਟ ਬੀ.1.617.2 ਨੂੰ ਲੈ ਕੇ ਕਿਹਾ ਕਿ ਇਹ ਹੋਰ ਦੋ ਵੈਰੀਐਂਟਾਂ ਦੀ ਤੁਲਨਾ 'ਚ ਵਧੇਰੇ ਖਤਰਨਾਕ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ।

ਇਹ ਵੀ ਪੜ੍ਹੋ-ਇਹ ਵੈਕਸੀਨ ਦਾ ਲਾਈਟ ਵਰਜ਼ਨ ਸਿੰਗਲ ਡੋਜ਼ ਹੀ ਕਰੇਗਾ ਕੋਰੋਨਾ ਦਾ ਖਾਤਮਾ

ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਤੋਂ ਇਲਾਵਾ ਹੁਣ ਤੱਕ ਬੀ.1.617 ਅਤੇ 1.617.3 'ਤੇ ਖੋਜ ਚੱਲ ਰਹੀ ਹੈ। ਪੀ.ਐੱਚ.ਈ. ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀ.1.617 ਦੇ 61 ਨਮੂਨਿਆਂ ਸਮੇਤ ਕੁੱਲ 500 ਨਮੂਨਿਆਂ 'ਤੇ ਖੋਜ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਬੀ.1.617.2 ਵੈਰੀਐਂਟ ਬ੍ਰਿਟੇਨ 'ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਲਈ ਜ਼ਿੰਮੇਵਾਰੀ ਕੈਂਟ ਵੈਰੀਐਂਟ ਦੇ ਮੁਕਾਬਲੇ ਘੱਟ ਇਨਫੈਕਟਿਡ ਹੈ। ਰਿਪੋਰਟ ਮੁਤਾਬਕ ਇਸ ਗੱਲ ਦੇ ਹੁਣ ਤੱਕ ਕੋਈ ਸਬੂਤ ਨਹੀਂ ਮਿਲੇ ਹਨ ਜਿਸ ਦੇ ਆਧਾਰ 'ਤੇ ਇਹ ਕਿਹਾ ਜਾ ਸਕੇ ਕਿ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ 'ਤੇ ਵੈਕਸੀਨ ਕੰਮ ਨਹੀਂ ਕਰੇਗੀ।

ਇਹ ਵੀ ਪੜ੍ਹੋ-ਜਲਵਾਯੂ ਪਰਿਵਰਤਨ ਮੁੱਦੇ 'ਤੇ ਗਰੀਬ ਦੇਸ਼ਾਂ ਨੂੰ ਹੋਰ ਵਿੱਤੀ ਮਦਦ ਦੇਣ ਦੀ ਅਪੀਲ ਕਰੇਗਾ ਬ੍ਰਿਟੇਨ

ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਭਾਰਤ 'ਚ ਪਾਏ ਗਏ ਕੋਰੋਨਾ ਵਾਇਰਸ ਦੇ ਵੈਰੀਐਂਟਸ 'ਚ ਸਪਾਈਕ ਪ੍ਰੋਟੀਨ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ ਜਿਸ ਦੇ ਰਾਹੀਂ ਇਹ ਮਨੁੱਖੀ ਵਿਸ਼ਾਣੂ ਨਾਲ ਜੁੜ ਜਾਂਦਾ ਹੈ। ਦਰਅਸਲ, ਕਿਸੇ ਵੀ ਵਾਇਰਸ ਦੀ ਇਹ ਕਿਸਮ ਹੁੰਦੀ ਹੈ ਕਿ ਉਹ ਮਿਉਟੈਂਟ ਹੋ ਕੇ ਆਪਣੇ ਰੂਪ ਅਤੇ ਹੋਂਦ ਨੂੰ ਬਰਕਰਾਰ ਰੱਖੇ। ਭਾਰਤ 'ਚ ਕੋਵਿਡ-19 ਦੀ ਦੂਜੀ ਲਹਿਰ ਭਿਆਨਕ ਲਹਿਰ ਦੇ ਪਿੱਛੇ ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-ਫਰਵਰੀ ਤੋਂ ਬਾਅਦ ਪਹਿਲੀ ਵਾਰ ਸੋਨਾ 1800 ਡਾਲਰ ਪ੍ਰਤੀ ਔਸ ਪਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News