ਫਲਾਈਓਵਰ ਤੋਂ ਹੇਠਾਂ ਡਿੱਗਿਆ ਮਿਰਚੀ ਨਾਲ ਭਰਿਆ ਟਰੱਕ, 1 ਦੀ ਮੌਤ, 3 ਜ਼ਖਮੀ
Thursday, Jun 29, 2017 - 06:17 PM (IST)
ਆਗਰਾ— ਯੂ.ਪੀ ਦੇ ਆਗਰਾ 'ਚ ਵੀਰਵਾਰ ਨੂੰ ਇਕ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਹੇਠਾਂ ਆਉਂਦੇ ਹੀ ਮਿਰਚੀ ਨਾਲ ਭਰਿਆ ਟਰੱਕ ਕਈ ਟੁਕੜਿਆਂ 'ਚ ਟੁੱਟ ਗਿਆ। ਇਸ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਮਲਪੁਰਾ ਇਲਾਕੇ ਨੇੜੇ ਫਲਾਈਓਵਰ 'ਤੇ ਹੋਇਆ। ਇੱਥੇ ਫਲਾਈਓਵਰ ਦਾ ਤੇਜ਼ ਮੋੜ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 4 ਵਜੇ ਮਿਰਚੀ ਨਾਲ ਭਰਿਆ ਟਰੱਕ ਬਹੁਤ ਤੇਜ਼ ਜਾ ਰਿਹਾ ਸੀ। ਇਸ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਫਲਾਈਓਵਰ ਦੇ ਮੋੜ 'ਤੇ ਉਹ ਡਰਾਈਵਰ ਦੇ ਕਾਬੂ 'ਚ ਨਾ ਆ ਸਕਿਆ। ਟਰੱਕ ਦੇ ਬੇਕਾਬੂ ਹੋਣ 'ਤੇ ਪਿੰਡ ਵਾਸੀ ਮੌਕੇ 'ਤੇ ਪੁੱਜ ਗਏ।
ਪਿੰਡ ਵਾਸੀ ਨੰਦਕਿਸ਼ੋਰ ਰਾਠੌਰ ਨੇ ਦੱਸਿਆ ਕਿ ਟਰੱਕ 'ਚੋਂ ਜ਼ਖਮੀਆਂ ਨੂੰ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ। ਜਿੱਥੇ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਦੇ ਦੇਖਣ ਲਈ ਹਾਈਵੇਅ 'ਤੇ ਜ਼ਾਮ ਲੱਗ ਗਿਆ। ਲੋਕ ਟਰੱਕ ਨੂੰ ਦੇਖਣਾ ਚਾਹੁੰਦੇ ਸੀ। ਸਵੇਰੇ 10 ਵਜੇ ਮਲਬੇ ਤੋਂ ਬਾਹਰ ਕੱਢਿਆ ਅਤੇ ਜ਼ਾਮ ਖਤਮ ਕਰਨ ਦੀ ਕੋਸ਼ਿਸ਼ 'ਚ ਜੁੱਟੀ ਰਹੀ। ਸੀ.ਓ ਭੀਮ ਕੁਮਾਰ ਗੌਤਮ ਨੇ ਕਿਹਾ ਕਿ ਟਰੱਕ ਹਰਿਆਣਾ ਦਾ ਸੀ।