ਤੇਜ਼ ਰਫਤਾਰ ਦਾ ਕਹਿਰ, ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ

Saturday, Jun 10, 2017 - 06:29 PM (IST)

ਤੇਜ਼ ਰਫਤਾਰ ਦਾ ਕਹਿਰ, ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ

ਬਹਾਦੁਰਗੜ੍ਹ— ਬਹਾਦੁਰਗੜ੍ਹ 'ਚ ਇਕ ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ। ਇਸ ਹਾਦਸੇ 'ਚ ਮ੍ਰਿਤਕ ਔਰਤ ਦਾ ਪਤੀ ਅਤੇ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਪੀ.ਜੀ.ਆਈ ਰੋਹਤਕ ਭਰਤੀ ਕਰਵਾਇਆ ਗਿਆ ਹੈ। ਹਾਦਸਾ ਛਾਰਾ ਪਿੰਡ ਨੇੜੇ ਹੋਇਆ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਹਾਦੁਰਗੜ੍ਹ ਦੇ ਹਸਪਤਾਲ ਭੇਜ ਦਿੱਤਾ ਹੈ। 

PunjabKesari


ਪੁਲਸ ਜਾਂਚ ਅਧਿਕਾਰੀ ਰਾਮਪਾਲ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਰੋਹਤਕ ਦੇ ਕਰੌਂਥਾ ਪਿੰਡ ਵਾਸੀ ਨਿਰਮਲਾ ਦੇ ਰੂਪ 'ਚ ਹੋਈ ਹੈ। ਉਹ ਆਪਣੇ ਪਤੀ ਧਰਮਬੀਰ ਅਤੇ ਬੇਟੇ ਸੰਨੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਛੁਡਾਣੀ ਧਾਮ 'ਚ ਮੱਥਾ ਟੇਕਣ ਗਏ ਸੀ। ਜਦੋਂ ਉਹ ਵਾਪਸ ਘਰ ਆ ਰਹੇ ਸਨ ਤਾਂ ਛਾਰਾ ਪਿੰਡ ਕੋਲ ਤੇਜ਼ ਰਫਾਤਰ ਨਾਲ ਸਾਹਮਣੇ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਔਰਤ ਦਾ ਸਰੀਰ ਟਰੱਕ ਦੇ ਟਾਇਰ ਹੇਠਾਂ ਆ ਗਿਆ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਘਟਨਾ ਦੇ ਤੁਰੰਤ ਬਾਅਦ ਟਰੱਕ ਚਾਲਕ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਗੁੱਸੇ 'ਚ ਆਏ ਲੋਕਾਂ ਨੇ ਬ੍ਰੇਕਰ ਬਣਵਾਉਣ ਦੀ ਮੰਗ ਨੂੰ ਲੈ ਕੇ ਕੁਝ ਦੇਰ ਤੱਕ ਸੜਕ ਵੀ ਜ਼ਾਮ ਕਰ ਦਿੱਤੀ ਪਰ ਪੁਲਸ ਨੇ ਜਲਦੀ ਹੀ ਉਨ੍ਹਾਂ ਨੂੰ ਸਮਝਾ ਕੇ ਜ਼ਾਮ ਖੁਲ੍ਹਵਾ ਦਿੱਤਾ।

PunjabKesari

 


Related News