ਹੁਣ ਸ਼ੇਰਾਂ ਤੇ ਤੇਂਦੁਆਂ ’ਤੇ ਵੀ ਹੋਵੇਗਾ ਕੋਰੋਨਾ ਵੈਕਸੀਨ ਦਾ ਟ੍ਰਾਇਲ

01/22/2022 10:34:50 AM

ਨਵੀਂ ਦਿੱਲੀ (ਨੈਸ਼ਨਲ ਡੈਸਕ)- ਕੋਰੋਨਾ ਵਾਇਰਸ ਦੇ ਅਸਰ ਤੋਂ ਬਚਣ ਲਈ ਇਨਸਾਨਾਂ ਲਈ ਤਾਂ ਵੈਕਸੀਨ ਬਣ ਗਈ ਹੈ ਪਰ ਕੁਦਰਤ ਵਿਚ ਸੰਤੁਲਨ ਬਣਾਏ ਰੱਖਣ ਲਈ ਜਾਨਵਰਾਂ ਨੂੰ ਬਚਾਉਣ ਲਈ ਵੀ ਵੈਕਸੀਨ ਜ਼ਰੂਰੀ ਹੈ। ਇਸੇ ਕੜੀ ਵਿਚ ਭਾਰਤ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਹਰਿਆਣਾ ਦੇ ਹਿਸਾਰ ਵਿਚ ਸਥਿਤ ਕੇਂਦਰੀ ਘੋੜਾ ਖੋਜ ਸੰਸਥਾਨ ਦੇ ਵਿਗਿਆਨੀਆਂ ਨੇ ਪਸ਼ੂਆਂ ਲਈ ਕੋਰੋਨਾ ਦੀ ਪਹਿਲੀ ਵੈਕਸੀਨ ਤਿਆਰ ਕਰ ਲਈ ਹੈ। ਹੁਣ ਕੇਂਦਰ ਸਰਕਾਰ ਇਸ ਵੈਕਸੀਨ ਦਾ ਟ੍ਰਾਇਲ ਸ਼ੇਰ ਅਤੇ ਤੇਂਦੁਏ ’ਤੇ ਕਰਨ ਦੀ ਯੋਜਨਾ ਬਣਾ ਰਹੀ ਹੈ। ਉਥੇ ਇਕ ਟ੍ਰਾਇਲ ਵਿਚ 23 ਕੁੱਤਿਆਂ ’ਤੇ ਪਹਿਲਾਂ ਹੀ ਇਸਦਾ ਟ੍ਰਾਇਲ ਹੋ ਚੁੱਕਾ ਹੈ, ਜਿਸ ਤੋਂ ਬਾਅਦ 21 ਦਿਨਾਂ ਤੋਂ ਬਾਅਦ ਸਾਰਿਆਂ ’ਚ ਐਂਟੀਬਾਡੀ ਵਿਕਸਿਤ ਹੋਈ ਹੈ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

28 ਦਿਨਾਂ ਦੇ ਵਕਫ਼ੇ ’ਚ ਲਗਾਈ ਜਾਏਗੀ ਵੈਕਸੀਨ
ਗੁਜਰਾਤ ਦੇ ਜੂਨਾਗੜ੍ਹ ਸਥਿਤ ਸੱਕਰਬਾਗ ਚਿੜੀਆਘਰ ਵਿਚ ਸ਼ੇਰਾਂ ਦੇ ਪ੍ਰਜਨਨ ਲਈ ਇਕ ਨੋਡਲ ਸਹੂਲਤ ਹੈ, ਜਿਸ ਵਿਚ 70 ਤੋਂ ਜ਼ਿਆਦਾ ਸ਼ੇਰ ਅਤੇ 50 ਤੇਂਦੁਏ ਹਨ। ਜਾਣਕਾਰੀ ਮੁਤਾਬਕ ਇਥੇ 15 ਜਾਨਵਰਾਂ ’ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਕੀਤਾ ਜਾਏਗਾ। ਇਨ੍ਹਾਂ ਜਾਨਵਰਾਂ ਨੂੰ 28 ਦਿਨਾਂ ਦੇ ਵਕਫ਼ੇ ਮਗਰੋਂ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਜਾਏਗੀ। ਚਿੜੀਆਘਰ ਦੇ ਡਾਇਰੈਕਟਰ ਅਭਿਸ਼ੇਕ ਕੁਮਾਰ ਨੇ ਕਿਹਾ ਕਿ ਕੇਂਦਰ ਤੋਂ ਆਖਰੀ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨੇਸ਼ਨ ਟ੍ਰਾਇਲ ਸ਼ੁਰੂ ਹੋ ਜਾਏਗੀ।

ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ

15 ਸ਼ੇਰਾਂ ਦੀ ਹੋਈ ਸੀ ਡੇਲਟਾ ਵੇਰੀਐਂਟ ਨਾਲ ਮੌਤ
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਚੇਨਈ ਦੇ ਵੰਡਾਲੂਰ ਚਿੜੀਆਘਰ ਵਿਚ 15 ਸ਼ੇਰਾਂ ਦੀ ਇਨਫੈਕਸਨ ਕਾਰਨ ਮੌਤ ਹੋ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਹ ਸ਼ੇਰ ਡੇਲਟਾ ਵੇਰੀਐਂਟ ਨਾਲ ਇਨਫੈਕਟਿਡ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News