ਰੇਲਵੇ ਪਟੜੀ ’ਤੇ ਬੈਠ ਕੇ ਪਬਜੀ ਗੇਮ ਖੇਡ ਰਹੇ 2 ਭਰਾ ਰੇਲ ਗੱਡੀ ਹੇਠਾਂ ਆਏ

Sunday, Jan 09, 2022 - 01:52 PM (IST)

ਰੇਲਵੇ ਪਟੜੀ ’ਤੇ ਬੈਠ ਕੇ ਪਬਜੀ ਗੇਮ ਖੇਡ ਰਹੇ 2 ਭਰਾ ਰੇਲ ਗੱਡੀ ਹੇਠਾਂ ਆਏ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਰੇਲਵੇ ਪਟੜੀ ’ਤੇ ਬੈਠ ਕੇ ਮੋਬਾਇਲ ’ਚ ਪਬਜੀ ਗੇਮ ਖੇਡ ਰਹੇ 2 ਭਰਾਵਾਂ ਦੀ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਲੋਕੇਸ਼ ਮੀਨਾ (22) ਅਤੇ ਉਸਦੇ ਛੋਟੇ ਭਰਾ ਰਾਹੁਲ (19) ਕਸਬੇ ਦੇ ਨੇੜੇ ਰੇਲਵੇ ਪਟੜੀ ’ਤੇ ਬੈਠ ਕੇ ਗੇਮ ਖੇਡ ਰਹੇ ਸਨ ਕਿ ਇਸੇ ਦੌਰਾਨ ਦੋਨੋਂ ਉਥੇ ਤੋਂ ਲੰਘ ਰਹੀ ਇਕ ਟਰੇਨ ਵਿਚ ਲਪੇਟ ਵਿਚ ਆ ਗਏ।

ਮ੍ਰਿਤਕਾਂ ਦੀ ਪਿਤਾ ਨੇ ਦੱਸਿਆ ਕਿ ਉਸਦੇ ਦੋਨੋਂ ਬੇਟੇ ਆਪਣੇ ਰਿਸ਼ਤੇਦਾਰ ਕੋਲ ਰਹਿੰਦੇ ਸਨ ਅਤੇ ਉਥੇ ਕੋਚਿੰਗ ਲੈ ਰਹੇ ਸਨ। ਸਦਰ ਥਾਣੇ ਦੇ ਸਹਾਇਕ ਸਬ ਇੰਸਪੈਕਟਰ ਮਨੋਹਰ ਲਾਲ ਅਨੁਸਾਰ ਦੋਵੇਂ ਭਰਾ ਗੇਮ ਖੇਡਣ ’ਚ ਇੰਨੇ ਡੁੱਬੇ ਸਨ ਕਿ ਉਹ ਰੇਲ ਗੱਡੀ ਨਹੀਂ ਦੇਖ ਸਕੇ। ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।


author

DIsha

Content Editor

Related News