ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦੇ ਦੋਸ਼ੀ ਨੂੰ ਕੀਤਾ ਰਿਹਾਅ, ਬੇਟੇ ਅਤੇ 2 ਭਰਾਵਾਂ ਦੇ ਕਤਲ ਦੇ ਦੋਸ਼ਾਂ ਤੋਂ ਕੀਤਾ ਬਰੀ
Friday, Aug 25, 2023 - 12:37 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬਿਜਨੌਰ ਨਿਵਾਸੀ ਇਕ ਵਿਅਕਤੀ ਦੀ ਹਾਈ ਕੋਰਟ ਵੱਲੋਂ ਬਰਕਰਾਰ ਰੱਖੀ ਗਈ ਮੌਤ ਦੀ ਸਜ਼ਾ ਨੂੰ ਪਲਟਦੇ ਹੋਏ ਉਸ ਨੂੰ 2014 ’ਚ ਬੇਟੇ ਅਤੇ ਦੋ ਭਰਾਵਾਂ ਨੂੰ ਘਰ ਨੂੰ ਅੱਗ ਲਾ ਕੇ ਮਾਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋ ਪੀੜਤਾਂ ਦੇ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਮੁੱਖ ਗਵਾਹਾਂ ਦੀ ਗਵਾਹੀ ਨਾਲ ਮੇਲ ਨਹੀਂ ਖਾਂਦੇ। ਦੋਸ਼ਾਂ ਮੁਤਾਬਕ ਦੋਸ਼ੀ ਦਾ ਬੇਟਾ ਅਤੇ ਭਰਾ ਕਥਿਤ ਤੌਰ ’ਤੇ ਉਸ ਦੇ ਦੂਜੇ ਵਿਆਹ ਦੇ ਖ਼ਿਲਾਫ਼ ਸਨ।
ਇਹ ਵੀ ਪੜ੍ਹੋ : ਖਾਲਿਸਤਾਨ ਸਮਰਥਕਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਮੁੱਖ ਸਰਗਨਾ ਸਾਥੀਆਂ ਸਣੇ ਗ੍ਰਿਫ਼ਤਾਰ
ਸੁਪਰੀਮ ਕੋਰਟ ਨੇ ਮੌਤ ਤੋਂ ਪਹਿਲਾਂ ਦਿੱਤੇ ਬਿਆਨ ’ਤੇ ਕਾਨੂੰਨੀ ਸਿੱਧਾਂਤ ਅਤੇ ਇਸ ਧਾਰਨਾ ਦੀ ਭਰੋਸੇਯੋਗਤਾ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਕਿ ਮਰਨ ਵਾਲਾ ਵਿਅਕਤੀ ਝੂਠ ਨਹੀਂ ਬੋਲਦਾ ਹੈ। ਜਸਟਿਸ ਬੀ.ਆਰ. ਗਵਈ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਆਪਣੇ 36 ਪੰਨਿਆਂ ਦੇ ਫੈਸਲੇ ’ਚ ਕਿਹਾ,‘‘ਮਰਨ ਤੋਂ ਪਹਿਲਾਂ ਦਿੱਤਾ ਗਿਆ ਬਿਆਨ ਸੱਚ ਹੋਣ ਦੀ ਕਲਪਨਾ ਰੱਖਦੇ ਹੋਏ ਪੂਰੀ ਤਰ੍ਹਾਂ ਭਰੋਸੇਯੋਗ ਅਤੇ ਆਤਮਵਿਸ਼ਵਾਸ ਜਗਾਉਣ ਵਾਲਾ ਹੋਣਾ ਚਾਹੀਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8