ਹਿਸਾਬ ''ਚ ਨੰਬਰ ਘੱਟ ਮਿਲਣ ''ਤੇ ਵਿਦਿਆਰਥੀ ਨੇ ਦਾਤਰ ਨਾਲ ਅਧਿਆਪਕ ''ਤੇ ਕੀਤਾ 10 ਵਾਰ ਹਮਲਾ

10/14/2017 2:04:27 PM

ਬਹਾਦੁਰਗੜ੍ਹ — ਬਹਾਦੁਰਗੜ੍ਹ ਦੇ ਨਜਫਗੜ੍ਹ ਰੋਡ ਸਥਿਤ ਹਰਿਦਿਆਲ ਪਬਲਿਕ ਸਕੂਲ 'ਚ 12ਵੀਂ ਦੇ ਵਿਦਿਆਰਥੀ ਨੇ ਅਧਿਆਪਕ ਦੇ ਸਿਰ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਵਿਦਿਆਰਥੀ ਨੇ ਅਧਿਆਪਕ 'ਤੇ ਲਗਭਗ 10 ਵਾਰ ਹਮਲਾ ਕੀਤਾ, ਜਿਸ ਕਾਰਨ ਅਧਿਆਪਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਆਪਕ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲਾ ਕਰਨ ਤੋਂ ਬਾਅਦ ਦੋਸ਼ੀ ਵਿਦਿਆਰਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਅਧਿਆਪਕ ਨੇ ਫੜ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਆਪਕ 'ਤੇ ਹੋਏ ਇਸ ਹਮਲੇ ਦੀ ਪੂਰੀ ਵਾਰਦਾਤ ਕੈਮਰੇ 'ਚ ਕੈਦ ਹੋ ਗਈ ਹੈ।

PunjabKesari
ਕੈਮਰੇ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਨੇ ਬੈਗ 'ਚੋਂ ਦਾਤਰ ਕੱਢ ਕੇ ਅਧਿਆਪਕ 'ਤੇ ਹਮਲਾ ਕੀਤਾ। ਵਿਦਿਆਰਥੀ ਨੇ ਅਧਿਆਪਕ ਦੇ ਪਿਛੋਂ ਦੀ ਵਾਰ ਕੀਤਾ ਜਦੋਂ ਤੱਕ ਕਿ ਅਧਿਆਪਕ ਨੂੰ ਕੁਝ ਸਮਝ ਆਉਂਦਾ ਵਿਦਿਆਰਥੀ ਕਈ ਵਾਰ ਕਰ ਚੁੱਕਾ ਸੀ। ਅਧਿਆਪਕ ਨੇ ਜਾਨ ਬਚਾ ਦੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀ ਨੇ ਪਿੱਛਾ ਕਰਦੇ ਹੋਏ ਕਈ ਵਾਰ ਕਰ ਦਿੱਤੇ। ਜ਼ਖਮੀ ਅਧਿਆਪਕ ਫਿਲਹਾਲ ਹਸਪਤਾਲ 'ਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਸਕੂਲ ਦੀ ਪਿੰਸੀਪਲ ਅਨੁਰਾਧਾ ਨੇ ਦੱਸਿਆ ਕਿ ਪ੍ਰੇਮ ਨਗਰ ਦੇ ਰਹਿਣ ਵਾਲੇ ਹਿਸਾਬ ਦੇ ਅਧਿਆਪਕ ਰਵਿੰਦਰ ਸਵੇਰੇ 7 ਵਜੇ ਸਕੂਲ 'ਚ 12ਵੀਂ ਜਮਾਤ 'ਚ ਬੈਠੇ ਹੋਏ ਸਨ, ਜੋ ਕਿ ਜਮਾਤ ਦੇ ਇੰਚਾਰਜ ਵੀ ਹਨ। ਵਿਦਿਆਰਥੀ ਨੇ ਜਮਾਤ 'ਚ ਆ ਕੇ ਦਾਤਰ ਦੇ  ਨਾਲ ਅਧਿਆਪਕ 'ਤੇ 10 ਵਾਰ ਕੀਤੇ। ਹਮਲਾ ਕਰਨ ਤੋਂ ਬਾਅਦ ਵਿਦਿਆਰਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਅਧਿਆਪਕ ਨੇ ਆ ਕੇ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

PunjabKesari
ਪ੍ਰਿੰਸੀਪਲ ਨੇ ਦੱਸਿਆ ਕਿ ਦੋਸ਼ੀ ਬੱਚਾ ਪੜ੍ਹਾਈ 'ਚੋਂ ਕਮਜ਼ੋਰ ਹੈ, ਉਸਦੇ ਹਿਸਾਬ 'ਚੋਂ ਘੱਟ ਨੰਬਰ ਆਏ ਸਨ। ਸ਼ਨੀਵਾਰ ਨੂੰ ਸਕੂਲ 'ਚ ਮਾਂ-ਬਾਪ ਅਤੇ ਅਧਿਆਪਕ ਦੀ ਮੀਟਿੰਗ ਹੋਣੀ ਹੈ। ਅਧਿਆਪਕ ਨੇ ਕਿਹਾ ਸੀ ਕਿ ਘੱਟ ਨੰਬਰ ਆਉਣ ਦੀ ਸ਼ਿਕਾਇਤ ਉਸਦੇ ਪਰਿਵਾਰ ਵਾਲਿਆਂ ਨਾਲ ਕਰੇਗਾ। ਇਸੇ ਡਰ ਦੇ ਕਾਰਨ ਹੀ ਵਿਦਿਆਰਥੀ ਨੇ ਆਪਣੇ ਇੰਚਾਰਜ 'ਤੇ ਹਮਲਾ ਕੀਤਾ ਹੈ।

PunjabKesari
ਸ਼ਹਿਰੀ ਥਾਣੇ ਦੇ ਐਡੀਸ਼ਨਲ ਐੱਸ.ਐੱਚ.ਓ. ਤੇਲੂਰਾਮ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ, ਇਸ ਦੇ ਨਾਲ ਹੀ ਬਾਕੀ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


Related News