ਕਿਸਾਨ ਦੇ ਬੇਟੇ ਨੇ ਬਾਈਕ ਦੇ ਇੰਜਨ ਨਾਲ ਬਣਾਇਆ ਹਵਾਈ ਜਹਾਜ

Wednesday, Oct 25, 2017 - 03:45 PM (IST)

ਕਿਸਾਨ ਦੇ ਬੇਟੇ ਨੇ ਬਾਈਕ ਦੇ ਇੰਜਨ ਨਾਲ ਬਣਾਇਆ ਹਵਾਈ ਜਹਾਜ

ਹਿਸਾਰ — ਹੌਸਲਾਂ ਹੋਵੇ ਤਾਂ ਸੁਪਨਿਆਂ ਨੂੰ ਉਡਾਨ ਭਰਨ ਲਈ ਪੰਖ ਆਪਣੇ ਆਪ ਹੀ ਲੱਗ ਜਾਂਦੇ ਹਨ, ਫਿਰ ਸਾਹਮਣੇ ਖੜ੍ਹੀ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਛੋਟੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਦੀ ਹੀ ਉਦਾਹਰਣ ਹਿਸਾਰ ਦੇ ਪਿੰਡ ਢਾਣੀ ਮੁਹੱਬਤਪੁਰ ਨਿਵਾਸੀ ਬੀ.ਟੈੱਕ ਦੇ ਵਿਦਿਆਰਥੀ ਕੁਲਦੀਪ ਟਾਕ ਨੇ ਪੇਸ਼ ਕੀਤੀ ਹੈ। 23 ਸਾਲ ਦੇ ਕੁਲਦੀਪ ਨੇ ਦੇਸੀ ਜੁਗਾੜ ਨਾਲ ਉੱਡਣ ਵਾਲੀ ਫਲਾਈਂਗ ਮਸ਼ੀਨ ਤਿਆਰ ਕੀਤੀ ਹੈ, ਜੋ ਕਿ 1 ਲੀਟਰ ਪੈਟਰੋਲ ਨਾਲ 12 ਮਿੰਟ ਤੱਕ ਅਸਮਾਨ 'ਚ ਉੱਡਦੀ ਹੈ। ਇਸ ਨੂੰ ਪੈਰਾਗਲਾਇਡਿੰਗ ਫਲਾਇੰਗ ਮਸ਼ੀਨ ਜਾਂ ਮਿੱਨੀ ਹੈਲੀਕਾਪਟਰ ਦਾ ਨਾਂ  ਦਿੱਤਾ ਗਿਆ ਹੈ। ਕੁਲਦੀਪ ਨੇ 3 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਸ ਮਸ਼ੀਨ ਨੂੰ ਹਵਾ 'ਚ ਉਡਾਉਣ 'ਚ ਸਫਲਤਾ ਹਾਸਲ ਕੀਤੀ ਹੈ। ਮਸ਼ੀਨ ਦੇਖਣ 'ਚ ਭਾਵੇਂ ਸਧਾਰਨ ਲੱਗਦੀ ਹੋਵੇ ਪਰ ਉਡਾਣ ਗਜ਼ਬ ਦੀ ਭਰਦੀ ਹੈ। ਕੁਲਦੀਪ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ। ਚੰਡੀਗੜ੍ਹ ਤੋਂ ਬੀ.ਟੈੱਕ. ਦੀ ਪੜਾਈ ਪੂਰੀ ਕਰਨ ਤੋਂ ਬਾਅਦ ਕੁਲਦੀਪ ਇਸੇ ਪ੍ਰੋਜੈਕਟ 'ਤੇ ਕੰਮ ਕਰ ਰਿਹੈ। ਇਸ ਕੰਮ 'ਚ ਕੁਲਦੀਪ ਦਾ ਸਾਥ ਆਰਿਆ ਨਗਰ ਨਿਵਾਸੀ ਸਤੀਸ਼ ਕੁਮਾਰ ਨੇ ਆਪਣਾ ਯੋਗਦਾਨ ਦਿੱਤਾ।

PunjabKesari
ਟੰਕੀ ਫੁੱਲ ਕਰਨ 'ਤੇ 1 ਘੰਟੇ ਦੀ ਉਡਾਨ
ਕੁਲਦੀਪ ਨੇ ਦੱਸਿਆ ਕਿ ਮਸ਼ੀਨ ਨੂੰ ਤਿਆਰ ਕਰਨ ਤਕਰੀਬਨ ਢਾਈ ਲੱਖ ਰੁਪਏ ਖਰਚ ਆਇਆ ਹੈ। ਇਸ ਮਸ਼ੀਨ ਨਾਲ ਕਿਸੇ ਨੂੰ ਖਤਰਾ ਨਹੀਂ ਹੈ। ਮਸ਼ੀਨ 'ਚ ਬਾਈਕ ਦਾ 200 ਸੀਸੀ ਦਾ ਇੰਜਣ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਲੱਕੜ ਦਾ ਪੱਖਾ ਅਤੇ ਛੋਟੇ ਟਾਇਰ ਲੱਗੇ ਹਨ। ਉੱਪਰ ਪੈਰਾਗਲਾਈਡਰ ਲਗਾਇਆ ਗਿਆ ਹੈ ਜੋ ਕਿ ਉਡਾਣ ਭਰਨ ਅਤੇ ਸੇਫਟੀ ਨਾਲ ਲੈਡਿੰਗ ਕਰਵਾਉਣ 'ਚ ਸਹਾਇਕ ਹੁੰਦਾ ਹੈ। ਇਹ ਮਸ਼ੀਨ 10 ਹਜ਼ਾਰ ਫੁੱਟ ਤੱਕ ਦੀ ਉਚਾਈ ਤੱਕ ਉਡਾਣ ਭਰ ਸਕਦੀ ਹੈ। ਪੂਰੀ ਮਸ਼ੀਨ 'ਚ ਸਥਾਨਕ ਪੱਧਰ ਦਾ ਸਮਾਨ ਇਸਤੇਮਾਲ ਕੀਤਾ ਗਿਆ ਹੈ।

PunjabKesari
ਕੁਲਦੀਪ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟਾ ਦੇਰ ਰਾਤ ਇਸ ਮਸ਼ੀਨ ਨੂੰ ਬਣਾਉਂਦਾ ਰਹਿੰਦਾ ਸੀ। ਉਸਦੇ ਮਨ੍ਹਾ ਕਰਨ ਦੇ ਬਾਵਜੂਦ ਕੁਲਦੀਪ ਮਸ਼ੀਨ ਨੂੰ ਬਣਾਉਣ 'ਚ ਲੱਗਾ ਰਿਹਾ। ਕਰੀਬ 6 ਮਹੀਨੇ ਪਹਿਲਾਂ ਗੋਵਾ 'ਚ ਪਾਇਲਟ ਦੀ 3 ਮਹੀਨੇ ਦੀ ਟ੍ਰੇਨਿੰਗ ਵੀ ਲਈ ਸੀ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਵੀ ਕੁਲਦੀਪ ਦਾ ਫਲਾਂਇੰਗ ਮਸ਼ੀਨ ਬਣਾਉਣ ਦਾ ਜਨੂਨ ਖਤਮ ਨਹਂ ਹੋਇਆ।


Related News