Air India ਦੀ ਫਲਾਈਟ ''ਚ ਮਹਿਲਾ ਸਾਹਮਣੇ ਵਿਅਕਤੀ ਨੇ ਕੀਤੀ ਸ਼ਰਮਨਾਕ ਕਰਤੂਤ

Saturday, Sep 01, 2018 - 01:54 PM (IST)

Air India ਦੀ ਫਲਾਈਟ ''ਚ ਮਹਿਲਾ ਸਾਹਮਣੇ ਵਿਅਕਤੀ ਨੇ ਕੀਤੀ ਸ਼ਰਮਨਾਕ ਕਰਤੂਤ

ਨਵੀਂ ਦਿੱਲੀ — ਏਅਰ ਇੰਡੀਆ ਦੀ ਫਲਾਈਟ 'ਚ ਯਾਤਰਾ ਕਰ ਰਹੀ ਇਕ ਮਹਿਲਾ ਨੇ ਹੈਰਾਨ ਕਰਨ ਵਾਲੀ ਘਟਨਾ ਦਾ ਖੁਲਾਸਾ ਕੀਤਾ ਹੈ। ਇੰਦ੍ਰਾਣੀ ਘੋਸ਼ ਨਾਮ ਦੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ 30 ਅਗਸਤ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਨਸ਼ੇ ਦੀ ਹਾਲਤ 'ਚ ਇਕ ਵਿਅਕਤੀ ਨੇ ਉਨ੍ਹਾਂ ਦੀ ਮਾਂ ਸਾਹਮਣੇ ਪੈਂਟ ਉਤਾਰੀ ਅਤੇ ਉਨ੍ਹਾਂ ਦੀ ਸੀਟ ਦੇ ਪੇਸ਼ਾਬ ਕਰ ਦਿੱਤਾ। ਏਅਰ ਇੰਡੀਆ ਨੇ ਟਵਿੱਟਰ 'ਤੇ ਕਿਹਾ ਕਿ ਉਸਨੇ ਸੰਬੰਧਿਤ ਵਿਭਾਗਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ ਅਤੇ ਚਾਲਕ ਦਲ ਤੋਂ ਰਿਪੋਰਟ ਮੰਗੀ ਹੈ।

PunjabKesari
ਮਹਿਲਾ ਨੇ ਇਸ ਘਟਨਾ ਦੀ ਜਾਣਕਾਰੀ ਟਵਿੱਟਰ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਅਤੇ ਏਅਰ ਇੰਡੀਆ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਰਾਤ ਦੇ ਸਮੇਂ ਹੋਈ ਜਿਸ ਸਮੇਂ ਉਨ੍ਹਾਂ ਦੀ ਮਾਂ ਇਕੱਲੀ ਯਾਤਰਾ ਕਰ ਰਹੀ ਸੀ।
ਨਿਊਯਾਰਕ 'ਚ ਰਹਿਣ ਵਾਲੀ ਮਹਿਲਾ ਪੇਸ਼ੇ ਤੋਂ ਯੋਗਾ ਟੀਚਰ ਅਤੇ ਵਕੀਲ ਹੈ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੀ ਮਾਂ ਨੂੰ ਘਟਨਾ ਕਾਰਨ ਬਹੁਤ ਤਕਲੀਫ ਅਤੇ ਦੁੱਖ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਮਾਂ ਨੂੰ ਦੂਜੀ ਸੀਟ ਦੇ ਦਿੱਤੀ ਗਈ ਅਤੇ ਦੋਸ਼ੀ ਵਿਅਕਤੀ ਆਰਾਮ ਨਾਲ ਹਵਾਈ ਅੱਡੇ ਤੋਂ ਬਾਹਰ ਨਿਕਲ ਗਿਆ ਜਦੋਂਕਿ ਉਸਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਨਹੀਂ ਕੀਤੀ ਗਈ।  ਦਿੱਲੀ ਹਵਾਈ ਅੱਡੇ 'ਤੇ  ੍ਵਹੀਲਚੇਅਰ 'ਤੇ ਬੈਠੀ ਮਾਂ ਦੋਸ਼ੀ ਨੂੰ ਅਰਾਮ ਨਾਲ ਬਾਹਰ ਜਾਂਦੇ ਦੇਖਿਆ। ਉਨ੍ਹਾਂ ਦੇ ਮੁਤਾਬਕ ਘਟਨਾ ਫਲਾਈਟ ਨੰਬਰ ਏ.ਆਈ.102 ਦੀ ਹੈ।

ਮਹਿਲਾ ਨੇ ਟਵੀਟ 'ਚ ਏਅਰ ਇੰਡੀਆ 'ਤੇ ਦੋਸ਼ ਲਗਾਇਆ ਕਿ ਜਦੋਂ ਸ਼ਿਕਾਇਤ ਲਈ ਫੋਨ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਵੈਬਸਾਈਟ 'ਤੇ ਜਾ ਕੇ ਫੀਡਬੈਕ ਲਿਖ ਦਿਓ।
ਇਸ ਘਟਨਾ 'ਤੇ ਵੱਖ-ਵੱਖ ਲੋਕਾਂ ਦੀਆਂ ਪ੍ਰਤਿਕਿਰਿਆਵਾਂ ਮਿਲ ਰਹੀ ਹਨ ਕੁਝ ਲੋਕ ਦੋਸ਼ੀ ਨੂੰ ਗਲਤ ਦੱਸ ਰਹੇ ਹਨ ਅਤੇ ਕੁਝ ਲੋਕ ਦੋਸ਼ੀ ਦੇ ਖਿਲਾਫ ਕਾਰਵਾਈ ਨਾ ਕਰਨ 'ਤੇ ਏਅਰਲਾਈਨ ਨੂੰ ਦੋਸ਼ੀ ਦੱਸ ਰਹੇ ਹਨ।


Related News