ਆਰਕੈਸਟਰਾ ਦੇਖ ਰਹੇ ਲੋਕਾਂ ''ਤੇ ਡਿੱਗੀ ਛੱਤ, 30 ਤੋਂ ਵੱਧ ਲੋਕ ਜ਼ਖ਼ਮੀ

Wednesday, Sep 04, 2024 - 12:53 PM (IST)

ਆਰਕੈਸਟਰਾ ਦੇਖ ਰਹੇ ਲੋਕਾਂ ''ਤੇ ਡਿੱਗੀ ਛੱਤ, 30 ਤੋਂ ਵੱਧ ਲੋਕ ਜ਼ਖ਼ਮੀ

ਛਪਰਾ - ਬਿਹਾਰ 'ਚ ਸਾਰਨ ਜ਼ਿਲ੍ਹੇ ਦੇ ਈਸੂਪੁਰ ਥਾਣਾ ਖੇਤਰ 'ਚ ਇਕ ਕਰਕਟ ਦੀ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਛੱਡ ਦੇ ਹੇਠਾਂ ਆਰਕੈਸਟਰਾ ਦੇਖ ਰਹੇ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਈਸੂਪੁਰ ਥਾਣਾ ਖੇਤਰ 'ਚ ਸਾਲਾਨਾ ਝੰਡਾ ਮੇਲਾ ਵੀ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਆਰਕੈਸਟਰਾ ਦਾ ਵੀ ਆਯੋਜਨ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ ਮਮਤਾ ਨੇ PM ਮੋਦੀ ਤੇ ਗ੍ਰਹਿ ਮੰਤਰੀ ਤੋਂ ਕੀਤੀ ਅਸਤੀਫ਼ੇ ਦੀ ਮੰਗ, ਜਾਣੋ ਵਜ੍ਹਾ

ਬਾਬਾ ਲਾਲਦਾਸ ਮਠਿਆਈ ਨੇੜੇ ਚੱਲ ਰਹੇ ਆਰਕੈਸਟਰਾ ਨੂੰ ਦੇਖਣ ਲਈ ਲੋਕ ਘਰਾਂ ਦੀਆਂ ਛੱਤਾਂ ਅਤੇ ਦਰੱਖ਼ਤਾਂ ’ਤੇ ਚੜ੍ਹ ਕੇ ਆਰਕੈਸਟਰਾ ’ਚ ਚੱਲ ਰਿਹਾ ਡਾਂਸ ਦੇਖ ਰਹੇ ਸਨ। ਇਸ ਦੌਰਾਨ ਇੱਕ ਮਕਾਨ ਦੀ ਛੱਤ ਲੋਕਾਂ ਦਾ ਭਾਰ ਨਾ ਝੱਲਣ ਕਾਰਨ ਡਿੱਗ ਪਈ। ਇਸ ਘਟਨਾ 'ਚ 30 ਤੋਂ ਵੱਧ ਲੋਕ ਹੇਠਾਂ ਡਿੱਗ ਕੇ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News