ਸਕਿੰਟਾਂ ''ਚ ਖ਼ਤਮ ਹੋਇਆ ਖਾਮਨੇਈ ਦਾ ਪਰਿਵਾਰ ! ਇਰਾਨ ਦੇ ਚੋਟੀ ਦੇ 30 ਤੋਂ ਵੱਧ ਲੀਡਰਾਂ ਦੀ ਵੀ ਮੌਤ
Sunday, Mar 01, 2026 - 12:17 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਹਵਾਈ ਹਮਲੇ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਅਮਰੀਕਾ ਅਤੇ ਇਜ਼ਰਾਈਲ ਦੇ ਸੈਂਕੜੇ ਫਾਈਟਰ ਜੈੱਟਾਂ ਨੇ ਤੇਹਰਾਨ ਸਥਿਤ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਾਮੇਨੇਈ ਦੇ ਰਿਹਾਇਸ਼ੀ ਕੰਪਾਊਂਡ 'ਤੇ ਬੰਬਾਰੀ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਖ਼ਾਮੇਨੇਈ ਸਣੇ ਉਸ ਦੇ ਪਰਿਵਾਰ ਦੇ ਕਈ ਮੈਂਬਰ ਅਤੇ ਇਰਾਨ ਦੇ 30 ਤੋਂ ਵੱਧ ਪ੍ਰਮੁੱਖ ਸਿਆਸੀ ਤੇ ਫੌਜੀ ਆਗੂ ਮਾਰੇ ਗਏ ਹਨ।
ਇਜ਼ਰਾਈਲੀ ਹਵਾਈ ਸੈਨਾ ਨੇ 'ਬੰਕਰ ਬਸਟਰ' ਬੰਬਾਂ ਦੀ ਵਰਤੋਂ ਕਰਕੇ ਖ਼ਾਮੇਨੇਈ ਦੇ ਮੁੱਖ ਦਫ਼ਤਰ ਅਤੇ ਰਿਹਾਇਸ਼ੀ ਕੰਪਾਊਂਡ ਨੂੰ ਨਿਸ਼ਾਨਾ ਬਣਾਇਆ। ਰਿਪੋਰਟਾਂ ਅਨੁਸਾਰ ਇਮਾਰਤ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ਾਮੇਨੇਈ ਸਣੇ ਉਸ ਦੇ ਪਰਿਵਾਰ ਦੇ ਕਰੀਬੀ ਮੈਂਬਰ, ਜੋ ਉਸ ਵੇਲੇ ਕੰਪਾਊਂਡ ਵਿੱਚ ਮੌਜੂਦ ਸਨ, ਇਸ ਹਮਲੇ ਵਿੱਚ ਮਾਰੇ ਗਏ ਹਨ। ਇਸ ਹਮਲੇ ਵਿੱਚ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਕਈ ਸੀਨੀਅਰ ਕਮਾਂਡਰ ਅਤੇ ਸਲਾਹਕਾਰ ਵੀ ਮਾਰੇ ਗਏ ਹਨ। ਇਸ ਨੂੰ ਇਰਾਨੀ ਫੌਜੀ ਢਾਂਚੇ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਵਾਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਹਾਜ਼ 'ਚ ਸਫ਼ਰ ਦਾ ਬਣਾ ਰਹੇ ਹੋ ਪਲਾਨ ਤਾਂ ਪੜ੍ਹ ਲਓ ਇਹ ਅਹਿਮ ਖ਼ਬਰ ! ਕਿਤੇ ਪੈ ਨਾ ਜਾਏ 'ਪੰਗਾ'
ਤੇਹਰਾਨ ਦੇ ਨਾਲ-ਨਾਲ ਇਸਫਾਹਨ ਅਤੇ ਨਤਾਂਜ਼ ਸਥਿਤ ਇਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਅਤੇ ਮਿਜ਼ਾਈਲ ਸੈਂਟਰਾਂ 'ਤੇ ਵੀ ਭਾਰੀ ਬੰਬਾਰੀ ਕੀਤੀ ਗਈ ਹੈ। ਚੋਟੀ ਦੀ ਲੀਡਰਸ਼ਿਪ ਦੇ ਮਾਰੇ ਜਾਣ ਦੀਆਂ ਖ਼ਬਰਾਂ ਮਗਰੋਂ ਇਰਾਨ ਵਿੱਚ ਤਣਾਅਪੂਰਨ ਮਾਹੌਲ ਹੈ। ਦੇਸ਼ ਭਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਮਾਰਸ਼ਲ ਲਾਅ ਵਰਗੀ ਸਥਿਤੀ ਬਣੀ ਹੋਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਕਾਰਵਾਈ ਇਰਾਨ ਵੱਲੋਂ ਦਿੱਤੇ ਗਏ ਅੱਤਵਾਦੀ ਖ਼ਤਰਿਆਂ ਅਤੇ ਅਮਰੀਕੀ ਹਿੱਤਾਂ 'ਤੇ ਹਮਲਿਆਂ ਦਾ ਜਵਾਬ ਹੈ। ਦੂਜੇ ਪਾਸੇ, ਇਜ਼ਰਾਈਲ ਨੇ ਸਾਫ਼ ਕੀਤਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸ ਸਥਿਤੀ ਵਿਚਾਲੇ ਦੁਨੀਆ ਭਰ ਦੇ ਦੇਸ਼ ਇਸ ਘਟਨਾ ਤੋਂ ਬਾਅਦ ਹਾਈ ਅਲਰਟ 'ਤੇ ਹਨ। ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਤੀਜੀ ਵਿਸ਼ਵ ਜੰਗ ਦਾ ਖ਼ਤਰਾ ਸਭ ਤੋਂ ਵੱਧ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
