ਹਵਾਈ ਫ਼ੌਜ ਦਾ ਸੁਖੋਈ-30 ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ

Friday, Mar 06, 2026 - 10:09 AM (IST)

ਹਵਾਈ ਫ਼ੌਜ ਦਾ ਸੁਖੋਈ-30 ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ

ਗੁਹਾਟੀ- ਆਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ 'ਚ ਭਾਰਤੀ ਹਵਾਈ ਫ਼ੌਜ (IAF) ਦਾ ਇਕ ਸੁਖੋਈ-30 ਐੱਮਕੇਆਈ (Su-30 MKI) ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ ਜਹਾਜ਼ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਭਾਰਤੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਹਾਜ਼ ਇਕ ਸਿਖਲਾਈ ਮਿਸ਼ਨ 'ਤੇ ਸੀ। ਇਸ ਨੇ ਵੀਰਵਾਰ ਸ਼ਾਮ ਨੂੰ ਜੋਰਹਾਟ ਏਅਰਬੇਸ ਤੋਂ ਉਡਾਣ ਭਰੀ ਸੀ ਅਤੇ ਏਅਰਬੇਸ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਸ਼ਹੀਦ ਹੋਏ ਪਾਇਲਟਾਂ ਦੀ ਪਛਾਣ 

ਹਵਾਈ ਫ਼ੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਰਾਹੀਂ ਦੱਸਿਆ ਕਿ ਇਸ ਹਾਦਸੇ 'ਚ ਸਕੁਐਡਰਨ ਲੀਡਰ ਅਨੁਜ ਅਤੇ ਫਲਾਈਟ ਲੈਫਟੀਨੈਂਟ ਪੁਰਵੇਸ਼ ਦੁਰਗਾਕਰ ਸ਼ਹੀਦ ਹੋ ਗਏ ਹਨ। ਹਵਾਈ ਫ਼ੌਜ ਦੇ ਸਾਰੇ ਕਰਮਚਾਰੀਆਂ ਨੇ ਪਾਇਲਟਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। 

ਤੜਕੇ ਲੱਭਿਆ ਗਿਆ ਮਲਬਾ

ਰੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ, ਜਹਾਜ਼ ਦਾ ਮਲਬਾ ਸ਼ੁੱਕਰਵਾਰ ਤੜਕੇ ਲਗਭਗ 1 ਵਜੇ ਬਰਾਮਦ ਕੀਤਾ ਗਿਆ। ਹਵਾਈ ਫ਼ੌਜ ਦੀ ਖੋਜ ਅਤੇ ਬਚਾਅ ਟੀਮ ਨੇ ਸਿਵਲ ਪ੍ਰਸ਼ਾਸਨ, ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਪੈਦਲ ਯਾਤਰਾ ਕਰਕੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਮਲਬੇ ਦੀ ਨਿਸ਼ਾਨਦੇਹੀ ਕੀਤੀ।

ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ

ਜ਼ਿਕਰਯੋਗ ਹੈ ਕਿ ਸੁਖੋਈ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਜੂਨ 2024 'ਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਇਕ ਸੁਖੋਈ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸੇ ਤਰ੍ਹਾਂ ਜਨਵਰੀ 2023 'ਚ ਗਵਾਲੀਅਰ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਵੀ ਇਕ ਸੁਖੋਈ-30 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News