ਜੇਲ ''ਚ ਆਸਾਰਾਮ, ਹੁਣ ਬੇਟੀ ਨੇ ਲਈ ਮੋਢਿਆਂ ''ਤੇ 400 ਆਸ਼ਰਮਾਂ ਦੀ ਜ਼ਿੰਮੇਦਾਰੀ

04/26/2018 3:55:02 PM

ਨਵੀਂ ਦਿੱਲੀ— ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ 'ਚ ਬੁੱਧਵਾਰ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਆਸਾਰਾਮ ਆਪਣੀ ਪ੍ਰਧਾਨਤਾ 'ਚ ਇਕ ਟਰੱਸਟ ਨਾਲ ਪੂਰੇ ਭਾਰਤ 'ਚ ਮੌਜੂਦ ਆਪਣੀ ਜਾਇਦਾਦਾਂ ਦੀ ਦੇਖਰੇਖ ਕਰਦਾ ਸੀ। ਆਸਾਰਾਮ ਦੀ ਜਾਇਦਾਦ 'ਚ 400 ਆਸ਼ਰਮ ਅਤੇ 40 ਸਕੂਲ ਸ਼ਾਮਲ ਹਨ। ਉਨ੍ਹਾਂ ਦੀ ਬੇਟੀ ਭਾਰਤੀ 1 ਸਿਤੰਬਰ 2013 ਤੋਂ ਆਸਾਰਾਮ ਦੀ ਸਾਰੀ ਜਾਇਦਾਦ ਸੰਭਾਲ ਰਹੀ ਹੈ, ਕਿਉਂਕਿ ਆਸਾਰਾਮ ਨੂੰ 1 ਸਿਤੰਬਰ 2013 ਨੂੰ ਜੋਧਪੁਰ 'ਚ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। 
ਸੰਤ ਸ਼੍ਰੀ ਆਸਾਰਾਮ ਟਰੱਸਟ ਜੋ ਅਹਿਮਦਾਬਾਦ 'ਚ ਆਸਾਰਾਮ ਦੇ ਹੈਡਕੁਆਰਟਰ ਦੇ ਰੂਪ 'ਚ ਰਜਿਸਟਰਡ ਹੈ। ਆਸਾਰਾਮ ਨੇ ਆਪਣੇ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ। ਜੋ ਲੋਕ ਟਰੱਸਟ ਦੇ ਨਾਲ ਕੰਮ ਕਰਦੇ ਹਨ, ਉਨ੍ਹਾਂ ਨੇ ਕਿਹਾ ਕਿ ਭਾਰਤੀ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲੇ ਆਸ਼ਰਮ ਦੇ ਕੰਮਾਂ 'ਚ ਹਿੱਸਾ ਲੈਂਦੀ ਹੈ। ਆਸਾਰਾਮ ਨੇ ਅਹਿਮਦਾਬਾਦ 'ਚ ਆਪਣਾ ਪਹਿਲਾਂ ਆਸ਼ਰਮ ਸਥਾਪਿਤ ਕਰਨ ਦੇ ਕੁਝ ਸਾਲ ਬਾਅਦ 1975 'ਚ ਭਾਰਤੀ ਦਾ ਜਨਮ ਹੋਇਆ ਸੀ। ਸਾਲ 2013 'ਚ ਭਾਰਤੀ ਅਤੇ ਉਨ੍ਹਾਂ ਦੀ ਮਾਂ ਨੂੰ ਆਸਾਰਾਮ 'ਤੇ ਲੱਗੇ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ ਸੀ। ਭਾਰਤੀ ਅਤੇ ਲਕਸ਼ਮੀ ਦੇਵੀ ਦੋਵਾਂ 'ਤੇ ਸੂਰਤ ਬਲਾਤਕਾਰ ਦੇ ਮਾਮਲੇ 'ਚ ਆਸਾਰਾਮ ਅਤੇ ਨਾਰਾਇਣ ਸਾਈਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਸੀ।


Related News