ਬਾਬਰੀ ਮਸਜਿਦ ''ਤੇ ਨਮਾਜ਼ ਨਾ ਜਾਇਜ਼ ਸੀ ਅਤੇ ਨਾ ਹੋਵੇਗੀ : ਰਿਜ਼ਵੀ

Saturday, Mar 17, 2018 - 12:04 AM (IST)

ਬਾਬਰੀ ਮਸਜਿਦ ''ਤੇ ਨਮਾਜ਼ ਨਾ ਜਾਇਜ਼ ਸੀ ਅਤੇ ਨਾ ਹੋਵੇਗੀ : ਰਿਜ਼ਵੀ

ਲਖਨਊ— ਯੂ. ਐੱਨ. ਆਈ. ਵਾਦ-ਵਿਵਾਦ ਵਾਲੇ ਰਾਮ ਜਨਮ ਭੂਮੀ ਮਾਮਲੇ ਵਿਚ ਮੁਦਈ ਹੋਣ ਦਾ ਦਾਅਵਾ ਕਰਨ ਵਾਲੇ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ ਬੋਰਡ ਦੇ ਪ੍ਰਧਾਨ ਸਈਦ ਵਸੀਮ ਰਿਜ਼ਵੀ ਨੇ ਸ਼ੁੱਕਰਵਾਰ ਕਿਹਾ ਕਿ ਇਸਲਾਮ ਦੇ ਅਨੁਸਾਰ ਰਾਮ ਜਨਮ ਭੂਮੀ 'ਤੇ ਬਣਾਈ ਗਈ ਬਾਬਰੀ ਮਸਜਿਦ 'ਤੇ ਨਮਾਜ਼ ਨਾ ਕਦੇ ਜਾਇਜ਼ ਸੀ ਅਤੇ ਨਾ ਹੀ ਕਦੇ ਹੋ ਸਕੇਗੀ। 
ਸ਼੍ਰੀ ਰਿਜ਼ਵੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਕਿ ਰਾਮ ਜਨਮ ਭੂਮੀ ਮਸਲੇ 'ਤੇ ਸੁਪਰੀਮ ਕੋਰਟ ਵਲੋਂ ਜਾਰੀ ਮੁਦਈਆਂ ਦੀ ਸੂਚੀ ਵਿਚ ਉੱਤਰ ਪ੍ਰਦੇਸ਼ ਸੈਂਟਰਲ ਵਕਫ ਬੋਰਡ ਦਾ ਨਾਂ 50ਵੇਂ ਨੰਬਰ 'ਤੇ ਹੈ। ਜਦਕਿ ਸੁੰਨੀ ਮੁਦਈ ਇਹ ਭਰਮ ਫੈਲਾਅ ਰਹੇ ਹਨ ਕਿ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ ਬੋਰਡ ਦਾ ਪੱਖ ਰੱਦ ਕਰ ਦਿੱਤਾ ਗਿਆ ਹੈ, ਜੋ ਕਿ ਗਲਤ ਹੈ।


Related News