ਮਰਨ ਤੋਂ ਕਈ ਘੰਟਿਆਂ ਬਾਅਦ ਜ਼ਿੰਦਾ ਹੋਇਆ ਵਿਅਕਤੀ, ਦੱਸਿਆ ਹੈਰਾਨ ਕਰਦਾ ਸੱਚ
Tuesday, Feb 06, 2018 - 04:03 PM (IST)
ਫਿਰੋਜ਼ਾਬਾਦ — ਯੂ.ਪੀ. ਦੇ ਫਿਰੋਜ਼ਾਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇਕ ਵਿਅਕਤੀ ਮੌਤ ਦੇ ਕਈ ਘੰਟਿਆਂ ਬਾਅਦ ਅਚਾਨਕ ਜ਼ਿੰਦਾ ਹੋ ਗਿਆ। ਜ਼ਿੰਦਾ ਹੋਣ ਤੋਂ ਬਾਅਦ ਉਸਨੇ ਜੋ ਦੱਸਿਆ ਉਹ ਸੁਣ ਕੇ ਸਾਰਾ ਪਰਿਵਾਰ ਹੈਰਾਨ ਹੋ ਗਿਆ। ਮਰਨ ਤੋਂ ਬਾਅਦ ਅਚਾਨਕ ਜ਼ਿੰਦਾ ਹੋਣ ਵਾਲੇ ਇਸ ਮਾਮਲੇ ਬਾਰੇ ਸੁਣ ਕੇ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਜਾਣੋ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਮਾਮਲਾ ਜ਼ਿਲੇ ਦੇ ਮੱਖਣਪੁਰ ਥਾਣਾ ਖੇਤਰ ਦਾ ਹੈ। ਇਥੇ ਰਹਿਣ ਵਾਲੇ 70 ਸਾਲ ਦੇ ਗਿਆਨ ਸਿੰਘ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਹੋਣ ਕਾਰਨ ਬੀਮਾਰ ਸਨ। ਬੀਮਾਰੀ ਕਾਰਨ 1 ਫਰਵਰੀ ਸਵੇਰ ਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਾਲੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਸਨ।
ਅਚਾਨਕ ਹੋਣ ਲੱਗੀ ਸਰੀਰ 'ਚ ਹਰਕਤ
ਸ਼ਾਮ ਦੇ ਸਮੇਂ ਜਦੋਂ ਪਰਿਵਾਰ ਸ਼ਮਸ਼ਾਨ ਘਾਟ ਜਾਣ ਦੀ ਤਿਆਰੀ ਕਰ ਰਿਹਾ ਸੀ ਅਚਾਨਕ ਮ੍ਰਿਤਕ ਗਿਆਨ ਸਿੰਘ ਦੇ ਸਰੀਰ 'ਚ ਹਰਕਤ ਹੋਣ ਲੱਗੀ। ਸਰੀਰ 'ਤੇ ਕਈ ਜਗ੍ਹਾ ਨੀਲੇ ਨਿਸ਼ਾਨ ਪੈ ਗਏ, ਹੱਥਾਂ 'ਤੇ ਫੋੜ੍ਹੇ ਹੋ ਗਏ। ਇਸ ਤੋਂ ਪਹਿਲਾਂ ਕਿ ਲੋਕ ਨੂੰ ਕੁਝ ਸਮਝ ਆਉਂਦਾ, ਗਿਆਨ ਸਿੰਘ ਉੱਠ ਕੇ ਬੈਠ ਗਏ। ਪਰਿਵਾਰ ਉਨ੍ਹਾਂ ਨੂੰ ਜ਼ਿੰਦਾ ਦੇਖ ਕੇ ਖੁਸ਼ ਹੋਣ ਦੀ ਬਜਾਏ ਹੈਰਾਨ ਹੋ ਗਿਆ। ਗਿਆਨ ਸਿੰਘ ਨੂੰ ਦੇਖਣ ਲਈ ਇਲਾਕੇ ਦੇ ਲੋਕ ਉਨ੍ਹਾਂ ਦੇ ਘਰ ਆ ਰਹੇ ਹਨ।
ਜਮਦੂਤਾਂ ਤੋਂ ਹੋਈ ਗਲਤੀ
ਜ਼ਿੰਦਾ ਹੋਣ ਤੋਂ ਬਾਅਦ ਗਿਆਨ ਸਿੰਘ ਨੇ ਦੱਸਿਆ ਕਿ 3 ਲੋਕ ਉਸਨੂੰ ਫੜ ਕੇ ਇਕ ਸੁੰਦਰ ਜਿਹੇ ਸਥਾਨ 'ਤੇ ਲੈ ਗਏ। ਉਥੇ ਇਕ ਵੱਡਾ ਜਿਹਾ ਸੋਨੇ ਦਾ ਗੇਟ ਸੀ, ਪਰ ਮੈਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਹੜੇ ਲੋਕ ਮੈਨੂੰ ਫੜ ਕੇ ਲੈ ਗਏ ਸਨ, ਉਨ੍ਹਾਂ ਨਾਲ ਚੌਕੀਦਾਰਾਂ ਨੇ ਨਰਾਜ਼ਗੀ ਜ਼ਾਹਰ ਕੀਤੀ। ਇਸ ਤੋਂ ਬਾਅਦ ਇਕ ਚੌਕੀਂਦਾਰ ਨੇ ਮੇਰੇ ਉੱਪਰ ਕੋਈ ਗਰਮ ਚੀਜ਼ ਸੁੱਟੀ ਅਤੇ ਧੱਕਾ ਮਾਰ ਦਿੱਤਾ, ਜਿਸ ਤੋਂ ਬਾਅਦ ਮੈਂ ਥੱਲ੍ਹੇ ਆ ਗਿਆ। ਉਸ ਗਰਮ ਚੀਜ਼ ਕਾਰਨ ਹੀ ਮੇਰੇ ਹੱਥਾਂ 'ਤੇ ਛਾਲੇ ਪੈ ਗਏ। ਜਮਦੂਤਾਂ ਤੋਂ ਗਲਤੀ ਹੋ ਗਈ ਸੀ, ਕਿਸੇ ਹੋਰ ਵਿਅਕਤੀ ਦੀ ਥਾਂ ਮੈਨੂੰ ਲੈ ਗਏ ਸਨ।
