ਲੜਕੀ ਨਾਲ ਛੇੜਛਾੜ ਕਰਨਾ ਵਿਅਕਤੀ ਨੂੰ ਪਿਆ ਭਾਰੀ, ਕੁਝ ਇਸ ਅੰਦਾਜ਼ ''ਚ ਉਤਾਰਿਆ ''ਇਸ਼ਕ ਦਾ ਭੂਤ''
Sunday, Jun 11, 2017 - 03:46 PM (IST)

ਗੁਰੂਗ੍ਰਾਮ— ਦਿੱਲੀ ਤੋਂ ਸਟੇ ਸਾਈਬਰ ਸਿਟੀ ਗੁਰੂਗ੍ਰਾਮ ਦੀ ਪੁਲਸ ਨੇ ਮਾਨੇਸਰ 'ਚ ਬੱਚੀ ਦਾ ਕਤਲ ਅਤੇ ਮਾਂ ਦੇ ਨਾਲ ਬਲਾਤਕਾਰ ਦੀ ਵਾਰਦਾਤ ਤੋਂ ਕੁਝ ਨਹੀਂ ਸਿੱਖਿਆ। ਮਹਿਲਾ ਸੁਰੱਖਿਆ ਨੂੰ ਲੈ ਕੇ ਆਪਣ ਆਪ ਨੂੰ ਸਾਵਧਾਨ ਕਹਿਣ ਵਾਲੀ ਗੁਰੂਗ੍ਰਾਮ ਪੁਲਸ ਦੀ ਹਕੀਕਤ ਇਕ ਵਾਰ ਫਿਰ ਕੈਮਰੇ 'ਚ ਕੈਦ ਹੋ ਗਈ ਹੈ। ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਸ਼ਰੇਆਮ ਸੜਕ ਦੇ ਵਿਚੋਂ-ਵਿਚ ਸ਼ਰਾਬੀ ਮਨਚਲੇ ਵੱਲੋਂ ਲੜਕੀ ਨਾਲ ਛੇੜਛਾੜ ਕੀਤੀ ਜਾ ਰਹੀ ਹੈ।
ਗੁਰੂਗ੍ਰਾਮ ਦੇ ਐਮ.ਜੀ ਰੋਡ 'ਤੇ ਸਥਿਤ ਕਲੱਬ ਤੋਂ ਜਿਸ ਤਰ੍ਹਾਂ ਹੀ ਲੜਕੀ ਬਾਹਰ ਨਿਕਲਦੀ ਹੈ, ਸੜਕ 'ਤੇ ਨਸ਼ੇ 'ਚ ਟੱਲੀ ਮਨਚਲਾ ਉਸ ਨਾਲ ਛੇੜਛਾੜ ਕਰਨ ਲੱਗਦਾ ਹੈ। ਉਹ ਲੜਕੀ ਦਾ ਹੱਥ ਫੜ ਕੇ ਆਪਣੇ ਖਿੱਚਦਾ ਹੈ, ਉਦੋਂ ਹੀ ਲੜਕੀ ਹਿੰਮਤ ਦਿਖਾਉਂਦੀ ਹੈ ਅਤੇ ਵਿਅਕਤੀ 'ਤੇ ਟੁੱਟ ਪੈਂਦੀ ਹੈ। ਲੜਕੀ ਨੇ ਸ਼ੌਰ ਵੀ ਮਚਾਇਆ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। 24 ਘੰਟੇ ਤਿਆਰ ਰਹਿਣ ਦਾ ਦਾਅਵਾ ਕਰਨ ਵਾਲੀ ਗੁਰੂਗ੍ਰਾਮ ਪੁਲਸ ਵੀ ਮੌਕੇ 'ਤੇ ਦਿਖਾਈ ਨਹੀਂ ਦਿੰਦੀ। ਲੜਕੀ ਦਾ ਸ਼ੌਰ ਸੁਣ ਕੇ ਪਾਸ 'ਚ ਖੜ੍ਹੀ ਕੁਝ ਲੜਕੀਆਂ ਉਥੇ ਆ ਗਈਆਂ ਅਤੇ ਮਨਚਲੇ ਨੂੰ ਸਬਕ ਸਿਖਾਇਆ।
ਮਹਿਲਾ ਸੁਰੱਖਿਆ ਨੂੰ ਲੈ ਕੇ ਜਿਸ ਐਕਸ਼ਨ ਪਲਾਨ ਨੂੰ 150 ਪੁਆਇੰਟਸ 'ਤੇ ਲਾਗੂ ਕਰਨ ਦੀ ਗੱਲ ਗੁਰੂਗ੍ਰਾਮ ਪੁਲਸ ਕਰ ਰਹੀ ਹੈ, ਉਨ੍ਹਾਂ 'ਚ ਐਮ.ਜੀ ਦੀ ਲੋਕੇਸ਼ਨ ਸਭ ਤੋਂ ਉਪਰ ਹੈ, ਜਿੱਥੇ ਰੋਜ਼ ਲੜਕੀਆਂ ਦੀ ਛੇੜਖਾਨੀ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ।