ਬਕਰੀਆਂ ਵੇਚ ਕੇ ਵਿਅਕਤੀ ਨੇ ਬਣਵਾਇਆ ਟਾਇਲਟ, ਅਖਿਲੇਸ਼ ਨੇ ਦਿੱਤਾ ਰਿਟਰਨ ਗਿਫਟ

04/22/2018 10:30:25 AM

ਉਤਰ ਪ੍ਰਦੇਸ਼— ਸੀਤਾਪੁਰ 'ਚ ਇਕ ਵਿਅਕਤੀ ਨੇ ਰੋਟੀ ਦਾ ਸਾਧਨ ਰਹੀਆਂ 7 ਬਕਰੀਆਂ ਨੂੰ 15ਹਜ਼ਾਰ 'ਚ ਵੇਚ ਕੇ ਘਰ 'ਚ ਟਾਇਲਟ ਬਣਵਾ ਦਿੱਤਾ। ਮਾਮਲਾ ਲਹਿਰਪੁਰ ਬਲਾਕ ਦੇ ਗਨੇਸ਼ ਪੁਰ ਨੇਵਾਦਾ ਪਿੰਡ ਦਾ ਹੈ। ਜਿੱਥੇ ਰਹਿਣ ਵਾਲੇ ਜੱਬਾਰ ਸ਼ਾਹ ਦੀ ਕਹਾਣੀ ਖੁਲ੍ਹੇ 'ਚ ਟਾਇਲਟ ਜਾਣ ਵਾਲਿਆਂ ਲਈ ਪ੍ਰੇਰਨਾ ਹੈ। ਇਕ ਬੇਟੀ ਅਤੇ ਚਾਰ ਬੇਟਿਆਂ ਦੇ ਪਿਤਾ ਜੱਬਾਰ ਨੂੰ ਆਪਣੇ ਬੱਚਿਆਂ ਦਾ ਖੁਲ੍ਹੇ 'ਚ ਟਾਇਲਟ ਜਾਣਾ ਪਸੰਦ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ 7 ਬਕਰੀਆਂ ਨੂੰ ਵੇਚ ਕੇ ਘਰ 'ਚ ਟਾਇਲਟ ਬਣਵਾ ਦਿੱਤਾ। ਉਨ੍ਹਾਂ ਨੇ ਬਲਾਕ ਤੋਂ ਵੀ ਮਦਦ ਮੰਗੀ ਪਰ ਹੁਣ ਤੱਕ ਕੁਝ ਨਹੀਂ ਹੋਇਆ।  ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੇ ਨਿਰਦੇਸ਼ 'ਤੇ ਸਪਾ ਐਮ.ਐਨ.ਸੀ ਆਨੰਦ ਭਦੌਰੀਆ ਜੱਬਾਰ ਦੇ ਘਰ ਪੁੱਜੇ ਅਤੇ ਜੱਬਾਰ ਸ਼ਾਹ ਨੂੰ ਬਕਰੀਆਂ ਖਰੀਦ ਕੇ ਦਿੱਤੀਆਂ। 
ਜੱਬਾਰ ਆਪਣੀਆਂ 7 ਬਕਰੀਆਂ ਦਾ ਦੁੱਧ ਵੇਚ ਕੇ ਅਤੇ ਮਜ਼ਦੂਰੀ ਕਰਕੇ 100 ਤਾਂ ਕਿਸੇ ਦਿਨ 150 ਰੁਪਏ ਕਮਾਉਂਦਾ ਹੈ। ਇਸੀ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ। ਉਹ ਜ਼ਮੀਨ ਦੇ ਇਕ ਟੁਕੜੇ 'ਤੇ ਛੱਪੜ 'ਚ ਰਹਿੰਦੇ ਹਨ। ਘਰ 'ਚ ਟਾਇਲਟ ਨਾ ਹੋਣ ਕਾਰਨ ਜੱਬਾਰ ਅਤੇ ਉਸ ਦੇ ਬੱਚਿਆਂ ਨੂੰ ਖੁਲ੍ਹੇ 'ਚ ਟਾਇਲਟ ਜਾਣਾ ਪੈਂਦਾ ਸੀ। ਟਾਇਲਟ ਲਈ ਉਸ ਨੇ ਗੁਹਾਰ ਲਗਾਈ ਪਰ ਮਦਦ ਨਹੀਂ ਮਿਲੀ। ਜਿਸ ਦੇ ਬਾਅਦ ਜੱਬਾਰ ਸ਼ਾਹ ਨੇ ਟਾਇਲਟ ਬਣਵਾਉਣ ਲਈ ਇਨ੍ਹਾਂ ਸਾਰੀਆਂ ਬਕਰੀਆਂ ਨੂੰ ਵੇਚ ਦਿੱਤਾ ਸੀ। ਟਾਇਲਟ ਬਣਵਾਉਣ ਲਈ ਜੱਬਾਰ ਦਾ ਇਹ ਜ਼ਜਬਾ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਿਹਾ ਹੈ।


Related News